
ਬੁਢਲਾਡਾ/ਬੋਹਾ 19 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਅਣਖ ਦੀ ਖਾਤਰ ਪ੍ਰੇਮੀ ਜੋੜੇ ਦਾ ਪਰਿਵਾਰ ਵੱਲੋਂ ਤੇਜ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਿਵ ਇੰਨ ਰਿਲੇਸ਼ਨ ਚ ਰਹਿਣ ਵਾਲੇ ਗਾਦੜਪੱਤੀ ਬੋਹਾ ਦਾ ਵਸਨੀਕ ਗੁਰਪ੍ਰੀਤ ਸਿੰਘ (45 ਸਾਲ) ਤੇ ਗੁਰਪ੍ਰੀਤ ਕੌਰ (19 ਸਾਲ) ਪੁੱਤਰੀ ਸੁਖਪਾਲ ਸਿੰਘ ਆਪਣੇ ਪਰਿਵਾਰਾਂ ਦੀ ਮਰਜ਼ੀ ਤੋਂ ਉਲਟ ਲਿਵ ਇੰਨ ਸਬੰਧਾਂ ਤਹਿਤ ਬੋਹਾ ਤੋਂ ਬਾਹਰ ਕਿਸੇ ਸ਼ਹਿਰ ਵਿਚ ਰਹਿ ਰਹੇ ਸਨ। ਗੁਰਪ੍ਰੀਤ ਸਿੰਘ ਪਹਿਲਾਂ ਵੀ ਵਿਆਹਿਆ ਹੋਇਆ ਸੀ ਜੋ ਪਹਿਲਾ ਦੋ ਬੱਚਿਆ ਦਾ ਬਾਪ ਵੀ ਹੈ। ਬੀਤੇ ਦਿਨ ਜਦੋਂ ਉਹ ਆਪਣੀ ਪ੍ਰੇਮਿਕਾ ਸਮੇਤ ਬੋਹਾ ਆਇਆ ਹੋਇਆ ਸੀ ਤਾਂ ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਅਤੇ ਉਸਦੀ ਪ੍ਰੇਮੀ ਦੀ ਪਹਿਲੀ ਪਤਨੀ ਦਾ ਪੁੱਤਰ ਅਨਮੋਲਜੋਤ ਸਿੰਘ ਅਤੇ ਨਜਦੀਕੀ ਸਾਥੀ ਗੁਰਬਿੰਦਰ ਸਿੰਘ, ਸਹਿਜ ਪ੍ਰੀਤ ਸਿੰਘ ਤੇ ਇਕ ਨਾ ਮਾਲੂਮ ਵਿਅਕਤੀ ਵੱਲੋਂ ਸਾਜਿਸ਼ ਰੱਚ ਕੇ ਪ੍ਰੇਮੀ ਗੁਰਪ੍ਰੀਤ ਸਿੰਘ ਨੂੰ ਉਸਦੀ ਪੋਤੀ ਨੂੰ ਮਿਲਾਉਣ ਦੇ ਬਹਾਨੇ ਖੇਤ ਬੁਲਾਇਆ ਤੇ ਤੇਜਧਾਰ ਹਥਿਆਰਾਂ ਨਾਲ ਪ੍ਰੇਮੀ ਜੋੜੇ ਦਾ ਕਤਲ ਕਰ ਦਿੱਤਾ।
ਉਕਤ ਦੋਸ਼ੀਆਂ ਨੇ ਦੋਵਾਂ ਦੀਆਂ ਲਾਸ਼ਾ ਨੂੰ ਪਲੜੀ ਬੋਰੇ ਵਿਚ ਬੰਨ੍ਹ ਕੇ ਚਿੱਟੇ ਰੰਗ ਦੀ ਗੱਡੀ ਵਿਚ ਪਾ ਲਿਆ ਤੇ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਜਿੱਥੇ ਪੁਲਿਸ ਨੂੰ ਗੁਰਪ੍ਰੀਤ ਕੌਰ ਦੀ ਲਾਸ਼ ਭਾਖੜਾ ਨਹਿਰ ਦੇ ਸਰਦੂਲਗੜ੍ਹ ਖੇਤਰ ਵਿਚ ਨਿਕਲਦੇ ਇਕ ਸੂਏ ਵਿੱਚੋਂ ਮਿਲੀ ਗਈ ਪਰ ਗੁਰਪ੍ਰੀਤ ਦੀ ਲਾਸ਼ ਦਾ ਅਜੇ ਤੱਕ ਨਹੀਂ ਲੱਗਾ। ਪ੍ਰੇਮਿਕਾ ਦੇ ਪਿਤਾ ਸੁਖਪਾਲ ਸਿੰਘ ਨੇ ਘਬਰਾਹਟ ਵਿਚ ਆ ਕੇ ਇਸ ਪ੍ਰੇਮੀ ਜੋੜੇ ਦਾ ਕਤਲ ਕਰਨ ਦੀ ਗੱਲ ਆਪਣੇ ਗੁਆਂਢ ਵਿਚ ਰਹਿੰਦੇ ਵਾਰਡ ਦੇ ਕੌਂਸਲਰ ਨੂੰ ਦੱਸੀ। ਜਿੱਥੇ ਉਸਨੇ ਬੋਹਾ ਪੁਲੀਸ ਨੂੰ ਇਤਲਾਹ ਕੀਤੇ ਜਾਣ ‘ਤੇ ਉਕਤ ਪੰਜਾਂ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 302, 148, 149 ਅਤੇ 201 ਤਹਿਤ ਮੁਕੱਦਮਾ ਦਰਜ਼ ਕਰਕੇ ਦੋਸ਼ੀਆਂ ਭਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਸਬੰਧੀ ਬੋਹਾ ਥਾਣਾ ਦੇ ਐਸ.ਐਚ.ਓ. ਇੰਸਪੈਕਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ‘ਤੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
