ਮਾਨਸਾ 13,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ )ਮਾਨਸਾ ਸ਼ਹਿਰ ਅੰਦਰ ਚੋਰ ਲੁਟੇਰਿਆਂ ਦੇ ਹੌਂਸਲੇ ਦਿਨੋ ਦਿਨ ਬੁਲੰਦ ਹੋ ਰਹੇ ਹਨ ।ਜਿਸ ਦੀ ਤਾਜ਼ਾ ਘਟਨਾ ਅੱਜ ਸਵੇਰੇ ਨੌੰ ਵੱਜ ਕੇ ਪੰਦਰਾਂ ਮਿੰਟ ਤੇ ਤਿੰਨ ਕੋਣੀ ਮਾਨਸਾ ਤੇ ਇਕ ਪਤੀ ਪਤਨੀ ਖੜ੍ਹੇ ਸਨ ।ਤਾਂ ਇਕ ਸਵਿਫਟ ਸਵਾਰ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਕਿੱਥੇ ਜਾਣਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਬਠਿੰਡਾ ਜਾ ਰਹੇ ਹਾਂ। ਗੱਡੀ ਵਿੱਚ ਸਵਾਰ ਔਰਤ ਅਤੇ ਮਰਦ ਨੇ ਕਿਹਾ ਕਿ ਅਸੀ ਵੀ ਬਠਿੰਡਾ ਜਾਣਾ ਹੈ। ਗੱਡੀ ਵਿਚ ਬੈਠ ਜਾਓ ਪੀਡ਼ਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਗੱਡੀ ਵਿਚ ਬੈਠੇ ਤਾਂ ਪੰਦਰਾਂ ਮਿੰਟ ਬਾਅਦ ਹੀ ਗੱਡੀ ਵਿੱਚ ਬੈਠੇ ਔਰਤ ਅਤੇ ਮਰਦ ਨੇ ਕਿਹਾ ਕਿ ਸਾਨੂੰ ਔਰਤ ਨੇ ਕਿਹਾ ਕਿ ਮੈਨੂੰ ਉਲਟੀ ਆਉਂਦੀ ਹੈ ਤੁਸੀਂ ਨੀਚੇ ਉਤਰੋ ਜਦੋਂ ਇਹ ਪਤੀ ਪਤਨੀ ਗੱਡੀ ਵਿੱਚੋਂ ਨੀਚੇ ਉਤਰੇ ਤਾਂ ਦੋਸ਼ੀ ਗੱਡੀ ਭਜਾ ਕੇ ਫਰਾਰ ਹੋ ਗਏ। ਪੀਡ਼ਤ ਪਰਿਵਾਰ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਪਤਨੀ ਦੇ ਦੋ ਤੋਲੇ ਦਾ ਸੋਨੇ ਦਾ ਕੜਾ ਪਾਇਆ ਹੋਇਆ ਸੀ ।ਜੋ ਜਦੋਂ ਗੱਡੀ ਵਿੱਚੋਂ ਉਤਰ ਕੇ ਵੇਖਿਆ ਤਾਂ ਉਹ ਕਿਸੇ ਕੈਮੀਕਲ ਨਾਲ ਕੜਾ ਕੱਟ ਕੇ ਫ਼ਰਾਰ ਹੋ ਗਏ। ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਜਗਦੀਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪਰਚਾ ਦਰਜ ਕਰ ਲਿਆ ਹੈ। ਅਤੇ ਮਾਮਲੇ ਦੀ ਪਡ਼ਤਾਲ ਕੀਤੀ ਜਾ ਰਹੀ ਹੈ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਥਾਣਾ ਸਿਟੀ ਮਾਨਸਾ ਦੀ ਪੁਲੀਸ ਪੜਤਾਲ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਲੱਭਣ ਵਿਚ ਜੁਟ ਗਈ ਹੈ ।