ਨਵੀਂ ਦਿੱਲੀ26, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ)ਖੇਤੀ ਕਾਨੂੰਨਾਂ ਖਿਲਾਫ ਟ੍ਰੈਕਟਰ ਮਾਰਚ ਕੱਢ ਰਹੇ ਹਨ। ਕਿਸਾਨਾਂ ਦਾ ਦਿੱਲੀ ‘ਚ ਹੰਗਾਮਾ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨ ਪਹਿਲਾਂ ਤੋਂ ਤੈਅ ਰਾਹ ਤੋਂ ਹਟਕੇ ਦਿੱਲੀ ‘ਚ ਦਾਖਲ ਹੋ ਗਏ ਤੇ ਸੈਂਕੜੇ ਕਿਸਾਨ ਲਾਲ ਕਿਲ੍ਹਾ ਪਹੁੰਚ ਗਏ। ਲਾਲ ਕਿਲ੍ਹਾ ਦੇ ਉੱਪਰ ਚੜ ਕੇ ਕਿਸਾਨਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ। ਯੋਗੇਂਦਰ ਯਾਦਵ ਨੇ ਕਿਸਾਨਾਂ ਦੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਗਲਤ ਦੱਸਿਆ ਹੈ। ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ, ‘ਇਹ ਬਿਨਾਂ ਕਿਸੇ ਸ਼ੱਕ ਦੇ ਨਿੰਦਣਯੋਗ ਹੈ ਤੇ ਸ਼ਰਮਿੰਦਗੀ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਇਹ ਗਣਤੰਤਰ ਲਈ ਦੇਸ਼ ਲਈ ਸ਼ਰਮਿੰਦਗੀ ਦੀ ਗੱਲ ਹੈ। ਮੈਂ ਕਿਸਾਨ ਲੀਡਰਾਂ ‘ਤੇ ਅੰਦੋਲਨ ‘ਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪੁਲਿਸ ਲਈ ਦਿੱਤੇ ਰੂਟ ਨੂੰ ਮੰਨੋ।
ਅਜੇ ਮੈਂ ਅਹ ਵੀ ਨਹੀਂ ਜਾਣਦਾ ਕਿ ਇਹ ਸਾਡੇ ਸੰਗਠਨ ਦੇ ਲੋਕ ਹਨ ਜਾਂ ਕੌਣ ਹੈ? ਪਰ ਜਿਹੜੇ ਵੀ ਲੋਕ ਅਜਿਹਾ ਕਰ ਰਹੇ ਹਨ, ਉਹ ਨਿੰਦਣਯੋਗ ਹੈ। ਮੈਨੂੰ ਅਜੇ ਇਹ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ, ਪਰ ਮੈਂ ਸਿਰਫ਼ ਇਕ ਵਾਰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸ ਨਾਲ ਅੰਦੋਲਨ ਤੇ ਕਿਸਾਨਾਂ ਦੀ ਛਵੀ ਖਰਾਬ ਹੋ ਰਹੀ ਹੈ। ਅਜਿਹਾ ਨਾ ਕਰੋ, ਪੁਲਿਸ ਦੇ ਰੂਟ ‘ਤੇ ਹੀ ਰਹਿਣ।’
ਦਿੱਲੀ ‘ਚ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਹੰਗਾਮੇ ਦੇ ਵਿਚ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੱਟ ਕਿਸੇ ਨੂੰ ਵੀ ਲੱਗੇ, ਨੁਕਸਾਨ ਸਾਡੇ ਦੇਸ਼ ਦਾ ਹੀ ਹੋਵੇਗਾ। ਦੇਸ਼ਹਿੱਤ ਲਈ ਖੇਤੀ ਵਿਰੋਧੀ ਕਾਨੂੰਨ ਵਾਪਸ ਲਓ।’