
ਮਾਨਸਾ 11ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਲਾਰੇ ਨਹੀਂ ਵਾਅਦੇ ਪੂਰੇ ਕਰੋ ਤਹਿਤ ਕਿਰਤੀਆਂ ਵੱਲੋਂ 20 ਫਰਵਰੀ ਨੂੰ ਲਲਕਾਰ ਰੈਲੀ ਮਾਨਸਾ ਵਿਖੇ ਹੋਵੇਗੀ।ਜੋ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਲਾਰਿਆਂ ਦੀ ਪੰਡ ਆਮ ਲੋਕਾਂ ਤੇ ਬੋਝ ਸਾਬਤ ਹੋ ਰਹੀ ਹੈ ਨੂੰ ਜਨਤਕ ਕਰਨ ਦਾ ਕੰਮ ਕਰੇਗੀ।ਜਿਸ ਦੀ ਤਿਆਰੀ ਸਬੰਧੀ ਤੇ ਲੋਕ ਲਾਮਬੰਦੀ ਕਰਨ ਲਈ ਵੱਖ ਵੱਖ ਪਿੰਡਾਂ ਸਮਾਓ ਤੇ ਮੱਤੀ ਏਟਕ ਆਗੂ ਕਰਨੈਲ ਭੀਖੀ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਕੇਵਲ ਸਮਾਓ ਨੇ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਔਰਤਾਂ ਨੂੰ ਇੱਕ ਹਜ਼ਾਰ ਭੱਤਾ, ਔਰਤਾਂ ਨਾਲ ਫ਼ਰੀ ਬੱਸ ਸਫ਼ਰ ਲਈ ਬੱਸਾਂ ਦੇ ਰੂਟ ਵਧਾਉਣ, ਬਿਜਲੀ ਮੁਆਫ਼ੀ ਦੇ ਬਾਵਜੂਦ ਬਿੱਲ ਆਉਣਾ, ਸਮੁੱਚੇ ਕਰਜ਼ਾ ਮੁਆਫ਼ੀ ਅਤੇ ਹਰ ਲੋੜਬੰਦ ਨੂੰ ਪਲਾਟ ਜਾਰੀ ਨਾ ਕਰਨ ਤੇ ਸਰਕਾਰ ਦੀ ਚੁੱਪ ਇਹ ਸਿੱਧ ਕਰਦੀ ਹੈ ਕਿ ਚੋਣਾ ਸਮੇਂ ਜਦੋਂ ਕਿਹਾ ਗਿਆ ਉਹ ਵੀ ਕੇਵਲ ਵੋਟਾਂ ਵਟੋਰਨ ਦੀ ਨੀਤੀ ਸੀ।ਇਹੋ ਕੁਝ ਪਿਛਲੀਆਂ ਸਰਕਾਰਾਂ ਵਾਂਗ ਵੱਲੋਂ ਕੀਤਾ ਜਾਂਦਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਤੋਂ ਲੋਕ ਸਮੱਸਿਆਵਾਂ ਦਾ ਆਗੂਆਂ ਨੇ ਜ਼ਿਕਰ ਕਰਦਿਆਂ ਕਿਹਾ ਕਿ ਕੇਵਲ ਤੇ ਕੇਵਲ ਸੰਘਰਸ਼ ਹੀ ਰਾਹ ਹੈ।
ਅਜੋਕੇ ਦੌਰ ਵਿੱਚ ਵਧ ਰਹੀ ਬੇਰੁਜ਼ਗਾਰੀ ਤੇ ਚਿੰਤਾ ਜ਼ਾਹਰ ਕੀਤੀ ਸਰਕਾਰ ਰੁਜ਼ਗਾਰ ਨੀਤੀ ਬਣਾਉਣ ਅਤੇ ਕਿਰਤ ਵਿਰੋਧੀ ਫ਼ੈਸਲੇ ਦਿਹਾੜੀ ਸਮਾਂ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਨੂੰ ਰੱਦ ਦੀ ਮੰਗ ਕੀਤੀ। ਘੱਟੋ ਘੱਟ ਉਜਰਤ 26000/ ਰੁਪਏ ਜਾਰੀ ਕਰਨ, ਮਨਰੇਗਾ ਕਾਨੂੰਨ ਨੂੰ ਇਨ ਬਿਨ ਲਾਗੂ ਕਰਨ ਸਮੇਤ ਮਜ਼ਦੂਰ ਮੰਗਾਂ ਤੇ ਸੰਘਰਸ਼ ਨੂੰ ਤਿੱਖਾ ਕਰਨ ਦਾ ਅਹਿਦ ਲਿਆ ਗਿਆ। ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋਂ ਨੇ ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਉਸਾਰਨ ਲਈ 16 ਫਰਵਰੀ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਸਾਰੇ ਵਰਗਾਂ ਦੇ ਸਹਿਯੋਗ ਦੀ ਲੋੜ ਹੈ।
ਮੀਟਿੰਗ ਮੌਕੇ ਹੋਰਨਾਂ ਤੋਂ ਗੁਰਜੰਟ ਸਿੰਘ ਮੱਤੀ, ਬਲਜਿੰਦਰ ਸਿੰਘ ਪੰਚ,ਤੇਜਾ ਸਿੰਘ,ਬਲੋਰ ਸਿੰਘ, ਰੁਲਦੂ ਖਾਂ, ਰੂਪ ਕੌਰ, ਸੁਰਜੀਤ ਕੌਰ ਆਦਿ ਮਨਰੇਗਾ ਵਰਕਰਾਂ ਨੇ ਰੈਲੀ ਦੀ ਸਫਲਤਾ ਲਈ ਅਹਿਦ ਲਿਆ ਗਿਆ।
ਜਾਰੀ ਕਰਤਾ
