
ਬੁਢਲਾਡਾ 1 ਮਈ (ਸਾਰਾ ਯਹਾਂ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਦੇ ਚਲਦਿਆਂ ਸਰਕਾਰ ਵਲੋ ਲਗਾਏ ਗਏ ਹਫਤਾਵਰੀ ਲਾਕਡਾਉਨ ਦਾ ਅਸਰ ਸ਼ਹਿਰ ਅੰਦਰ ਪੂਰਾ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਹਿਰ ਦਾ ਹਰ ਬਾਜ਼ਾਰ ਬਿਲਕੁਲ ਬੰਦ ਸੀ ਸੰਨਾਟਾ ਛਾਇਆ ਹੋਇਆ ਸੀ।

ਇਸ ਦੌਰਾਨ ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਸਨ, ਸ਼ਹਿਰ ਅੰਦਰ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਹਫ਼ਤਾਵਰੀ ਲੋਕਡਾਊਨ ਦੌਰਾਨ ਸਰਕਾਰ ਵੱਲੋਂ ਖੋਲੀਆ ਗਈਆ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਮੈਡੀਕਲ ਸ਼ਾਪ, ਸਬਜ਼ੀਆਂ, ਦੁੱਧ ਦੀਆਂ ਡੇਅਰੀਆਂ ਆਦਿ ਖੁੱਲ੍ਹੀਆਂ ਸਨ।

