![](https://sarayaha.com/wp-content/uploads/2025/01/dragon.png)
ਫਗਵਾੜਾ 9 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸ਼ਾਖਾ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਵਲੋਂ ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ 83ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼ਹਿਰ ਦੇ ਨਵ ਨਿਯੁਕਤ ਮੇਅਰ ਰਾਮਪਾਲ ਉੱਪਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਕੌਂਸਲਰ ਜਸਦੇਵ ਸਿੰਘ, ਕੌਂਸਲਰ ਪੁੱਤਰ ਸੌਰਵ ਹਾਂਡਾ, ਕੈਲਾਸ਼ ਨਾਥ ਗੁਪਤਾ, ਕੈਲਾਸ਼ ਸ਼ਰਮਾ, ਹਰਮੇਸ਼ ਪਾਠਕ, ਬੱਬੂ ਮਨੀਲਾ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ. ਬਸਰਾ ਸਮਾਜ ਸੇਵਕ, ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਰਾਮਪਾਲ ਉੱਪਲ ਨੇ 20 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਦਿਆਂ ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੰਨ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਅਜਿਹੇ ਨੇਕ ਕਾਰਜ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਕਰਨੇ ਚਾਹੀਦੇ ਹਨ। ਹੋਰ ਬੁਲਾਰਿਆਂ ਨੇ ਵੀ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਵੱਲੋਂ ਸਮਾਜ ਸੇਵਾ ਵਿੱਚ ਪਾਏ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਸਮਾਜ ਸੇਵੀ ਬੱਬੂ ਮਨੀਲਾ ਨੇ ਵੀ ਕਿਹਾ ਕਿ ਆਰਥਿਕ ਤੰਗੀ ਦੇ ਸ਼ਿਕਾਰ, ਬਿਮਾਰਾਂ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਸਮਾਜ ਦੇ ਸਾਰੇ ਯੋਗ ਵਿਅਕਤੀਆਂ ਦਾ ਫਰਜ਼ ਹੈ। ਹਰੇਕ ਵਿਅਕਤੀ ਨੂੰ ਹਰ ਮਹੀਨੇ ਆਪਣੀ ਚੰਗੀ ਕਮਾਈ ਵਿੱਚੋਂ ਕੁਝ ਪੈਸਾ ਲੋੜਵੰਦਾਂ ਦੀ ਮਦਦ ਲਈ ਜ਼ਰੂਰ ਖਰਚ ਕਰਨਾ ਚਾਹੀਦਾ ਹੈ। ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਮੇਅਰ ਰਾਮਪਾਲ ਉੱਪਲ ਅਤੇ ਸਮੂਹ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਨਾਲ ਰਾਸ਼ਨ ਵੰਡਣ ਸਮੇਤ ਸਮਾਜ ਸੇਵਾ ਦਾ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ। ਸਟੇਜ ਦਾ ਸੰਚਾਲਨ ਲਾਇਨ ਸੁਸ਼ੀਲ ਸ਼ਰਮਾ ਨੇ ਹਮੇਸ਼ਾ ਦੀ ਤਰ੍ਹਾਂ ਬਾਖੂਬੀ ਕੀਤਾ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਰ ਪ੍ਰਧਾਨ ਚੰਚਲ ਸੇਠ, ਕੈਸ਼ੀਅਰ ਕਿੱਟੀ ਬਸਰਾ, ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਲਾਇਨ ਸੁਮਿਤ ਭੰਡਾਰੀ, ਜਲ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ, ਪਵਨ ਕਲੂਚਾ, ਮਨੀਸ਼ ਕਨੌਜੀਆ, ਲਾਇਨ ਸੁਖਬੀਰ ਸਿੰਘ ਕਿੰਨੜਾ, ਰਸ਼ਮੀ ਕਾਲੜਾ, ਵਿਨੇ ਕੁਮਾਰ ਬਿਟੱੂ, ਰਿਜਨ ਚੇਅਰਮੈਨ ਲਾਇਨ ਹਰਮੇਸ਼ ਕੁਮਾਰ ਕੁਲਥਮ, ਪੰਕਜ ਚੱਢਾ, ਰਵੀ ਕੁਮਾਰ, ਲਾਇਨ ਵਿੱਕੀ ਚੁੰਬਰ, ਲਾਇਨ ਵਿਪਨ ਸ਼ਰਮਾ, ਪਵਨ ਚਾਵਲਾ, ਅਮਰਜੀਤ ਸਿੰਘ ਬਘਾਣਾ, ਅਨੂਪ ਦੁੱਗਲ, ਰਮੇਸ਼ ਕਪੂਰ, ਲਾਇਨ ਰਣਧੀਰ ਕਰਵਲ ਆਦਿ ਹਾਜ਼ਰ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)