
ਫਗਵਾੜਾ 16 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨ ਇੰਟਰਨੈਸ਼ਨਲ 321-ਡੀ ਦੀ ਮਾਣਮੱਤੀ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਦੋ ਪ੍ਰੋਜੈਕਟ ਕੀਤੇ ਗਏ। ਪਹਿਲੇ ਪ੍ਰੋਜੈਕਟ ‘ਚ ਕਲੱਬ ਪ੍ਰਧਾਨ ਲਾਇਨ ਹਰਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਲੱਬ ਸਕੱਤਰ ਲਾਇਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਓਮਕਾਰਾ ਟਰੈਵਲਜ ਦੇ ਵਿਹੜੇ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ। ਜਿੱਥੇ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਮੋਜੂਦਾ ਟੀਮ ਦੇ ਪੀ.ਆਰ.ਓ. ਲਾਇਨ ਸੁਸ਼ੀਲ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਸਮੂਹ ਸਾਥੀਆਂ ਦੇ ਨਾਲ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਉਪਰੰਤ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਹਜਾਰਾਂ ਕੁਰਬਾਨੀਆਂ ਸਦਕਾ ਸਾਨੂੰ ਪ੍ਰਾਪਤ ਹੋਈ ਆਜਾਦੀ ਦੀ ਰੱਖਿਆ ਕਰਨਾ ਸਾਡਾ ਸਮੂਹ ਦੇਸ਼ ਵਾਸੀਆਂ ਦਾ ਮੁਢਲਾ ਫਰਜ ਹੈ। ਉਹਨਾਂ ਦੇਸ਼ ਲਈ ਜਾਨਾਂ ਵਾਰਨ ਵਾਲੇ ਸਮੂਹ ਆਜਾਦੀ ਘੁਲਾਟੀਆਂ ਨੂੰ ਵੀ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਪ੍ਰੋਜੈਕਟ ਸਮੇਂ ਤਿਰੰਗੇ ਝੰਡੇ ਦੀ ਪੋਸ਼ਾਕ ਪਹਿਨ ਕੇ ਪਹੁੰਚੇ ਸਾਬਕਾ ਜੋਨ ਚੇਅਰਮੈਨ ਲਾਇਨ ਚਮਨ ਲਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਕਲੱਬ ਦੇ ਦੂਸਰੇ ਪ੍ਰੋਜੈਕਟ ਤਹਿਤ ਸੈਂਟਰਲ ਟਾਊਨ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ। ਕਲੱਬ ਸਕੱਤਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸੁਰਿੰਦਰ ਰਾਏ ਸਨ। ਜਿਹਨਾਂ ਦੇ ਪੋਤੇ ਜਿਨੇਸ਼ ਦਾ ਜਨਮ ਦਿਨ 14 ਅਗਸਤ ਨੂੰ ਅਤੇ ਖੁਦ ਉਹਨਾਂ ਦਾ ਜਨਮ 15 ਅਗਸਤ ਦਾ ਹੈ। ਸਮੂਹ ਕਲੱਬ ਮੈਂਬਰਾਂ ਵਲੋਂ ਲਾਇਨ ਸੁਰਿੰਦਰ ਰਾਏ ਨੂੰ ਅਤੇ ਉਹਨਾਂ ਦੇ ਪੋਤੇ ਜਿਨੇਸ਼ ਨੂੰ ਜਨਮ ਦਿਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਕੈਸ਼ੀਅਰ ਲਾਇਨ ਬਲਵਿੰਦਰ ਸਿੰਘ, ਜੋਨ ਚੇਅਰਮੈਨ ਲਾਇਨ ਇੰਦਰਜੀਤ ਸਿੰਘ, ਪਾਸਟ ਪ੍ਰੈਜੀਡੇਂਟ ਲਾਇਨ ਅਵਤਾਰ ਸਿੰਘ ਤੋਂ ਇਲਾਵਾ ਲਾਇਨ ਸੁਰਿੰਦਰ ਰਾਏ ਦੇ ਪਰਿਵਾਰਕ ਮੈਂਬਰ ਹਾਜਰ ਸਨ।
