
ਫਗਵਾੜਾ 5 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਅਤੇ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਨੇ ਅੱਜ ਨਗਰ ਨਿਗਮ ਫਗਵਾੜਾ ਵੱਲੋਂ 24 ਅਕਤੂਬਰ ਤੋਂ 7 ਨਵੰਬਰ ਤੱਕ ਮਨਾਏ ਜਾ ਰਹੇ ਸਵੱਛਤਾ ਦੀ ਲਹਿਰ ਪੰਦਰਵਾੜੇ ਤਹਿਤ ਮੰਡੀ ਰੋਡ ਤੋਂ ਪੁਰਾਣੀ ਪੋਸਟ ਆਫਿਸ ਰੋਡ ਤੱਕ ਵੇਸਟ ਪਲਾਸਟਿਕ ਪਿੱਕਅਪ ਡਰਾਈਵ ਦੀ ਮੁਹਿੰਮ ਚਲਾਈ। ਇਸ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਕੋਆਰਡੀਨੇਟਰ ਪੂਜਾ ਸ਼ਰਮਾ ਆਈ.ਈ.ਸੀ. ਅਤੇ ਸੀ.ਬੀ. ਮਾਹਿਰ ਵਿਸ਼ੇਸ਼ ਤੌਰ ’ਤੇ ਮੋਜੂਦ ਰਹੇ। ਉਹਨਾਂ ਨੇ ਫਗਵਾੜਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕਰਨ। ਕਿਉਂਕਿ ਇਸ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨਾ ਬਹੁਤ ਗੁੰਝਲਦਾਰ ਕੰਮ ਹੈ। ਇਸ ਨੂੰ ਸਾੜਨ ਨਾਲ ਜ਼ਹਿਰੀਲਾ ਧੂੰਆਂ ਨਿਕਲਦਾ ਹੈ ਜੋ ਘਾਤਕ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਸਫਾਈ ਵਿੱਚ ਸਹਿਯੋਗ ਦੇਣਾ ਸਾਰਿਆਂ ਦਾ ਫਰਜ਼ ਹੈ। ਉਹਨਾਂ ਨੇ ਸੀ.ਬੀ. ਮਾਹਿਰ ਪੂਜਾ ਸ਼ਰਮਾ ਸਮੇਤ ਨਿਗਮ ਦੇ ਸਮੂਹ ਸਫਾਈ ਸੇਵਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਲਾਇਨਜ਼ ਕਲੱਬ ਦੇ ਪ੍ਰਧਾਨ ਸੰਜੀਵ ਸੂਰੀ ਐਮ.ਜੇ.ਐਫ. ਨੇ ਦੱਸਿਆ ਕਿ ਮੰਡੀ ਰੋਡ ਤੋਂ ਪੁਰਾਣਾ ਡਾਕਖਾਨਾ ਰੋਡ ਤੱਕ ਸੜਕਾਂ ’ਤੇ ਖਿੱਲਰੇ ਪਲਾਸਟਿਕ ਦੇ ਕੂੜੇ ਨੂੰ ਬੋਰੀਆਂ ਵਿੱਚ ਇਕੱਠਾ ਕਰਕੇ ਨਿਗਮ ਮੁਲਾਜ਼ਮਾਂ ਨੂੰ ਦਿੱਤਾ ਗਿਆ ਹੈ। ਲਾਇਨ ਕੰਗ ਅਤੇ ਲਾਇਨ ਸੂਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਆਮ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਲਾਇਨ ਸੁਸ਼ੀਲ ਸ਼ਰਮਾ ਡੀ.ਸੀ.ਐਸ.(ਪ੍ਰੋਜੈਕਟ) ਤੋਂ ਇਲਾਵਾ ਕਲੱਬ ਦੇ ਸਕੱਤਰ ਲਾਇਨ ਦਿਨੇਸ਼ ਖਰਬੰਦਾ, ਕੈਸ਼ੀਅਰ ਲਾਇਨ ਅਜੇ ਕੁਮਾਰ, ਪੀ.ਆਰ.ਓ. ਲਾਇਨ ਸਤਵਿੰਦਰ ਸਿੰਘ ਭਮਰਾ, ਲਾਇਨ ਧਰਮਪਾਲ ਨਿਸ਼ਚਲ, ਲਾਇਨ ਸਾਰੰਗ ਨਿਸਚਲ, ਲਾਇਨ ਸੁਮਿਤ ਭੰਡਾਰੀ, ਲਾਇਨ ਰਾਜਕੁਮਾਰ ਸਪਰਾ, ਲਾਇਨ ਵਰੁਣ ਵਧਵਾ, ਲਾਇਨ ਵਿੱਕੀ ਚੁੰਬਰ, ਲਾਇਨ ਕਰਨ ਅਗਰਵਾਲ ਆਦਿ ਹਾਜ਼ਰ ਸਨ।
