*ਲਹਿਰਾਗਾਗਾ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਲਾਇਆ ਨਗਰ ਕੌਂਸਲ ਅੱਗੇ ਧਰਨਾ*

0
3

04,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)  :ਸ਼ਹਿਰ ਵਾਸੀਆਂ ਨੂੰ ਆ ਰਹੀ ਲੰਮੇ ਸਮੇਂ ਤੋਂ ਪਾਣੀ ਦੀ ਸੱਮਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਲਹਿਰਾ ਦੇ ਪ੍ਰਧਾਨ ਸਰਬਜੀਤ ਸ਼ਰਮਾ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ।

ਆਗੂਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਇਕਾਈ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਐਸਡੀਐਮ  ਲਹਿਰਾ ਨੂੰ  ਮੰਗ ਪੱਤਰ ਵੀ ਦਿੱਤੇ ਗਏ।ਪਰ ਨਾ ਕੋਈ ਸੁਣਵਾਈ ਹੋਈ ਅਤੇ ਨਾ ਹੀ ਪਾਣੀ ਆਇਆ।ਲੋਕ ਪਾਣੀ ਦੀ ਬੂੰਦ- ਬੂੰਦ ਤੋਂ ਤਰਸ ਰਹੇ ਹਨ।

ਪਰ ਕੁਝ ਇਥੋਂ ਦੇ ਰਾਜ ਕਰਤਾ ਸਿਆਸਤਦਾਨ ਲੋਕਾਂ ਦੀ ਪਿਆਸ ਉਤੇ ਰਾਜਨੀਤੀ ਕਰ ਰਹੇ। ਆਪਣੀ ਵਾਹ -ਵਾਹ  ਕਰਾਉਣ ਲਈ ਲੰਮੇ ਲੰਮੇ ਮਸਲੇ ਹੱਲ ਕਰਨ ਦੇ ਭਾਸ਼ਣ ਦੇ ਰਹੇ ਹਨ। ਪ੍ਰਸ਼ਾਸਨ ਵੀ ਚੁੱਪ ਹੈ । 

ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਅੱਜ ਦੋ ਘੰਟੇ ਸੰਕੇਤਕ ਧਰਨਾ ਦਿੱਤਾ ਹੈ ਜੇਕਰ 8 ਤਰੀਕ ਤਕ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਇਆ ਜਾਵੇਗਾ। 

LEAVE A REPLY

Please enter your comment!
Please enter your name here