ਲਫਾਫੇ ‘ਚ ਸ਼ਰਾਬ ਵੇਚਦੇ ਬੱਚੇ ਦੀ ਵੀਡਿਓ ਵਾਇਰਲ, ਪੁਲਿਸ ਨੇ ਕੀਤੀ ਛਾਪੇਮਾਰੀ

0
60

ਖੰਨਾ 31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਲਫਾਫੇ ‘ਚ ਸ਼ਰਾਬ ਵੇਚਦੇ ਬੱਚੇ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਐਕਸਾਈਜ ਵਿਭਾਗ ਤੇ ਪੁਲਿਸ ਵੱਲੋਂ ਮਾਡਲ ਟਾਉਨ ਦੇ ਵਿਕਾਸ  ਨਗਰ ਸਮਰਾਲਾ ਰੋਡ ਖੰਨਾ ਵਿਖੇ ਵੱਡੇ ਪੱਧਰ ‘ਤੇ ਛਾਪਾਮਾਰੀ ਕੀਤੀ ਗਈ। ਪਰ ਪੁਲਿਸ ਤੇ ਵਿਭਾਗ ਦੇ ਹੱਥ ਸਿਰਫ਼ 5 ਬੋਤਲਾਂ ਹੀ ਆਈਆਂ। ਵੱਖ-ਵੱਖ ਘਰਾਂ ‘ਚੋਂ ਹਰਿਆਣਾ ਦੀ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਤੇ ਲਿਫ਼ਾਫੇ ਹੱਥ ਲੱਗੇ। ਇਸ ਛਾਪਾਮਾਰੀ ਨਾਲ ਦੋਵੇਂ ਵਿਭਾਗਾਂ ਦੀ ਕਾਰਗੁਜਾਰੀ ‘ਤੇ ਸਵਾਲੀਆਂ ਨਿਸ਼ਾਨ ਲੱਗਾ ਕਿ ਵੱਡੇ ਪੱਧਰ ‘ਤੇ ਹਰਿਆਣਾ ਦੀ ਸ਼ਰਾਬ ਖੰਨਾ ‘ਚ ਕਿਵੇਂ ਵਿਕ ਰਹੀ ਹੈ। ਕੀ ਪ੍ਰਸ਼ਾਸਨ ਤਰਨਤਰਨ ਵਾਲੇ ਵੱਡੇ ਹਾਦਸੇ ਦੀ ਉਡੀਕ ‘ਚ ਹੈ?

ਜਾਣਕਾਰੀ ਅਨੁਸਾਰ ਐਕਸਾਈਜ ਵਿਭਾਗ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਖੰਨਾ ਨੇ ਉੱਚ ਅਧਿਕਾਰੀਆਂ ਦੀ ਹਿਦਾਇਤ ‘ਤੇ ਖੰਨਾ ਦੇ ਮਾਡਲ ਟਾਊਨ ਸਮਰਾਲਾ ਰੋਡ ਇਲਾਕੇ ‘ਚ ਥਾਣਾ ਸਦਰ ਦੇ ਐੱਸਐੱਚਓ ਹੇਮੰਤ ਮਲਹੋਤਰਾ ਸਮੇਤ ਭਾਰੀ ਫੋਰਸ ਨਾਲ ਛਾਪਾਮਾਰੀ ਕੀਤੀ। ਪੁਲਿਸ ਵੱਲੋਂ ਕਈ ਘਰਾਂ ਦੀ ਤਲਾਸ਼ੀ ਲਈ ਗਈ। ਘਰਾਂ ਦਾ ਚੱਪਾ-ਚੱਪਾ ਛਾਣਿਆ ਗਿਆ। ਇਸ ਦੌਰਾਨ ਪੁਲਿਸ ਦੇ ਹੱਥ ਹਰਿਆਣਾ ਦੀ ਸ਼ਰਾਬ ਦੀਆਂ 5 ਬੋਤਲਾਂ ਹੀ ਆਈਆਂ।

ਘਰਾਂ ਦੇ ਅੰਦਰੋਂ ਖ਼ਾਲੀ ਬੋਤਲਾਂ ਤੇ ਖ਼ਾਲੀ ਲਿਫਾਫ਼ੇ ਵੱਡੀ ਗਿਣਤੀ ‘ਚ ਮਿਲੇ। ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਾਇਦ ਵਿਭਾਗ ਦੀ ਕਾਰਵਾਈ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਕੁਝ ਵਿਅਕਤੀ ਪੁਲਿਸ ਦੇ ਪਹੰਚਣ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ।

ਐਕਸਾਈਜ ਵਿਭਾਗ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਨਜਾਇਜ਼ ਸ਼ਰਾਬ ਦੀ ਪੱਕੀ ਸੂਚਨਾ ਮਿਲੀ ਸੀ ਕਿ ਇਸ ਇਲਾਕੇ ‘ਚ ਕਝ ਵਿਅਕਤੀ ਗ਼ੈਰਕਾਨੂੰਨੀ ਕੰਮ ਕਰਦੇ ਹਨ। ਇਸ ਕਰਕੇ ਚਾਰ ਹਲਕਿਆ ਖੰਨਾ, ਦੋਰਾਹਾ, ਸਾਹਨੇਵਾਲ ਤੇ ਪਾਇਲ ਅਧਿਕਾਰੀਆਂ ਵੱਲੋਂ ਖੰਨਾ ਪੁਲਿਸ ਨਾਲ ਮਿਲ ਕੇ ਛਾਪਾਮਾਰੀ ਕੀਤੀ ਗਈ।

NO COMMENTS