ਲਗਾਤਾਰ 24ਦਿਨਾ ਤੋਂ ਜ਼ਰੂਰਤ ਮੰਦ ਲੋਕਾਂ ਦੀ ਲੰਗਰ ਦੇ ਰੂਪ ਵਿਚ ਸੇਵਾ ਕਰ ਰਿਹਾ ਹੈ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ

0
119

ਮਾਨਸਾ, 14 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਨ ਜਿੱਥੇ ਅੱਜ ਸਾਰੇ ਲੋਕ ਆਪਣੇ ਆਪਣੇ ਘਰਾਂ ਵਿਚ ਬੰਦ ਹਨ ਅਤੇ ਉਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰ ਉਹਨਾਂ ਲੋਕਾਂ ਦੀ ਸੇਵਾ ਲਈ ਅੱਗੇ ਆਏ ਹਨ ਜ਼ੋ ਲੋਕ ਇਸ ਕੋਰੋਨਾ ਦੇ ਇਸ ਭਿਆਨਕ ਵਾਇਰਸ ਨੇ ਬੇ ਸਹਾਰਾ ਕਰਤੇ ਸੀ ਅਤੇ ਅਜਿਹੇ ਵਿਚ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਪੰਜਾਬ ਦੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਬੀੜਾ ਚੁੱਕਿਆ ਹੋਇਆ ਹੈ ਅਤੇ ਉਹਨਾਂ ਵਿਚੋਂ ਵੈਸੇ ਤਾਂ ਮਾਨਸਾ ਦੀਆਂ ਹੋਰ ਸੰਸਥਾਵਾਂ ਵੀ ਲੰਗਰ ਦਾ ਰਹੀਆਂ ਹਨ ਪਰ ਜ਼ਿਆਦਾਤਰ ਸੰਸਥਾਵਾਂ ਨੇ ਸਾਂਝਾ ਮੰਚ ਤਿਆਰ ਕਰਕੇ ਅੱਜ 24ਵੀ ਦਿਨਾਂ ਤੋਂ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਲੰਗਰ ਲਗਾਇਆ ਹੋਇਆ ਹੈ ਅਤੇ ਪਹਿਲਾਂ ਦੋ ਟਾਇਮ ਦਾ ਲੰਗਰ ਚੱਲਦਾ ਸੀ ਅਤੇ ਹੁਣ ਪਿਛਲੇ ਹਫਤੇ ਤੋਂ ਸ਼ਾਮ ਦਾ ਲੰਗਰ ਚੱਲਦਾ ਹੈ ਅਤੇ 10000ਦੇ ਕਰੀਬ ਪੈਕਿਟ ਐ ਕਰਕੇ ਸਬ ਡਵੀਜ਼ਨ ਮੈਜਿਸਟ੍ਰੇਟ ਦੇ ਦਿੱਤੇ ਵਾਰਡਾਂ ਵਿਚ ਵੰਡਿਆ ਜਾਂਦਾ ਹੈ ਅਤੇ ਲੰਗਰ ਰੇਲਵੇ ਸਟੇਸ਼ਨ ਤੇ ਹੋਣ ਕਰਕੇ ਚਾਵਲ ਸਪੈਸ਼ਲ ਲੱਗੀ ਹੋਣ ਕਰਕੇ ਜਿਸ ਦਿਨ ਸਪੈਸ਼ਲ ਲਗਦੀ ਹੈ ਉਥੇ ਵੀ ਲੰਗਰ ਬਣਾ ਕੇ ਭੇਜਿਆ ਜਾਂਦਾ ਹੈ ਅਤੇ ਮੰਦਿਰ ਦੇ ਪ੍ਰਧਾਨ ਅਸ਼ੋਕ ਲਾਲੀ ਨੇ ਦਾਨੀ ਸੱਜਣਾਂ ਨੂੰ ਦਾ ਧੰਨਵਾਦ ਕੀਤਾ ਹੈ ਜ਼ੋ ਲੋਕ ਇਸ ਲੰਗਰ ਵਿਚ ਲਗਾਤਾਰ ਦਾਨ ਭੇਜ ਰਹੇ ਹਨ ਅਤੇ ਮਾਨਸਾ ਦੀਆਂ ਜਿਹੜੀਆਂ ਸੰਸਥਾਵਾਂ ਵੱਲੋਂ ਲਗਾਤਾਰ ਉਥੇ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਵਿਚੋਂ

ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਪੰਜਾਬ ਅੱਗਰਵਾਲ ਸਭਾ ਦੇ ਵਾਇਸ ਪ੍ਰਧਾਨ ਅਸ਼ੋਕ ਗਰਗ, ਮਾਤਾ ਮਨਸਾ ਦੇਵੀ ਮੰਦਰ ਦੇ ਚੇਅਰਮੈਨ ਮਾਸਟਰ ਰੁਲਦੂ ਰਾਮ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੱਮਾ,ਜਰਨਲ ਸਕੱਤਰ ਰਾਜੇਸ਼ ਕੁਮਾਰ ਪੰਧੇਰ, ਸੈਕਟਰੀ ਬਿੰਦਰ ਪਾਲ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਾਜੇਸ਼ ਠੇਕੇਦਾਰ ਪ੍ਰਧਾਨ ਅਖੰਡ ਪਰਮ ਧਾਮ,ਸ੍ਰੀ ਨੈਣਾ ਦੇਵੀ ਪਾਣੀ ਦਲ ਦੇ ਪ੍ਰਧਾਨ ਸਤੀਸ਼ ਸੇਠੀ, ਖਜ਼ਾਨਚੀ, ਜੀਵਨ ਕੁਮਾਰ ਨਿਸ਼ੂ, ਅਤੇ ਮੈਂਬਰ ਨਿੱਕਾ ਭੱਮਾ, ਸੋਹਣ ਲਾਲ ਠੇਕੇਦਾਰ ਪ੍ਰਧਾਨ, ਨਗਰ ਸੁਧਾਰ ਸਭਾ, ਅਤੇ ਮਹਾਂਵੀਰ ਜੈਨ ਪਾਲੀ , ਜੈਨ ਯੁਵਾ ਮੰਡਲ, ਭਗਵਾਨ ਸ੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਦੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾਂ ਨਾਥ ਚੁੱਘ, ਸੱਤਪਾਲ ਜੋੜਕੀਆਂ, ਰਮੇਸ਼ ਟੋਨੀ ਸੈਕਟਰੀ ਆੜਤੀਆਂ ਐਸੋਸੀਏਸ਼ਨ,ਕਰਮ ਚੰਦ ਲਖਨੀ ਸੁਰਿੰਦਰ ਲਾਲੀ, ਕਿ੍ਸ਼ਨਾ ਕੀਰਤਨ ਮੰਡਲ, ਲਾਲਾ ਭਵਨ ਪ੍ਰਕਾਸ਼ ਵਾਇਸ ਪ੍ਰਧਾਨ, ਸ਼ਾਂਤੀ ਭਵਨ , ਅਤੇ ਪ੍ਰੋਸ਼ਤਮ ਨੰਗਲਾ, ਸਾਰੇ ਸਭਾਵਾਂ ਦੇ ਮੈਂਬਰਾਂ ਨੇ ਕਿਹਾ ਕਿ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ

LEAVE A REPLY

Please enter your comment!
Please enter your name here