ਅਰੌੜ ਵੰਸ਼ ਸਭਾ ਮਾਨਸਾ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਰੇਲਵੇ ਤਿ੍ਵੇਣੀ ਮੰਦਿਰ ਚੱਲ ਲੰਗਰ ਵਿਚ ਸ਼ਾਮਿਲ ਹੋ ਕੇ ਲੰਗਰ ਲਈ ਯੋਗਦਾਨ ਪਾਇਆ
ਚੰਡੀਗੜ੍ਹ, 10 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਲਗਾਤਾਰ 19 ਦਿਨਾਂ ਚੱਲ ਰਿਹਾ ਹੈ ਕੋਰੋਨਾ ਵਾਇਰਸ ਕਰਕੇ ਲੰਗਰ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਮਾਨਸਾ ਦੇ ਮਹਾਂਦੇਵ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਵਿਚ ਵੈਸੇ ਤਾਂ ਪਹਿਲਾਂ ਹੀ ਲੰਗਰ ਚੱਲਦਾ ਆ ਰਿਹਾ ਹੈ ਪਰ ਹੁਣ ਕੋਰੋਨਾ ਵਾਇਰਸ ਦੇ ਪ੍ਰਕੋਪ ਕਰਕੇ ਜਿਥੇ ਸਰਕਾਰਾਂ ਵੀ ਲੋਕਾਂ ਨੂੰ ਇਸ ਵਾਇਰਸ ਤੋਂ ਮੁਕਤ ਕਰਨ ਲਈ ਢੁਕਵਾਂ ਪ੍ਰਬੰਧ ਕਰ ਰਾਹੀਂ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੀ ਮਦਦ ਲਈ ਰਾਸ਼ਨ ਵੰਡਿਆ ਹੈ ਪਰ ਇਹ ਰਾਸ਼ਨ ਮਾਨਸਾ ਦੇ ਸਬ ਡਵੀਜ਼ਨ ਮੈਜਿਸਟ੍ਰੇਟ ਨੇ ਸ਼ਹਿਰ ਦੇ ਵਿਚ ਵਾਰਡਾਂ ਵਿਚ ਅਤੇ ਪਿੰਡਾਂ ਵਿਚ ਕਮੇਟੀਆਂ ਬਣਾ ਕੇ ਜ਼ਰੂਰਤਮੰਦ ਲੋਕਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਭਾਵੇਂ ਸਰਕਾਰ ਨੇ ਪੰਜਾਬ ਦੇ ਰਾਸ਼ਨ ਵੰਡ ਪ੍ਰਣਾਲੀ ਰਾਹੀਂ ਆਟਾ ਦਾਲ ਸਕੀਮ ਤਹਿਤ ਰਾਸ਼ਨ ਵੰਡਿਆ ਹੈ ਪਰ ਫਿਰ ਵੀ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਕਿਉਂਕਿ ਸਮਾਜ ਦਾ ਕੁਝ ਹਿੱਸਾ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਨਾ ਤਾਂ ਸਰਕਾਰ ਦੀ ਆਟਾ-ਦਾਲ ਸਕੀਮ ਦਾ ਕੋਈ ਲਾਭ ਨਹੀਂ ਮਿਲ ਰਿਹਾ ਹੈ ਅਤੇ ਉਹਨਾਂ ਲੋਕਾਂ ਦੀ ਮਦਦ ਦੀ ਜ਼ਰੂਰਤ ਹੈ ਉਹਨਾਂ ਲੋਕਾਂ ਦੀ ਮਦਦ ਲਈ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਦੇ ਮੈਂਬਰਾਂ ਵੱਲੋਂ ਅਜਿਹੇ ਲੋਕਾਂ ਦੀ ਮਦਦ ਕਰਨ ਉਹਨਾਂ ਲੋਕਾਂ ਦੇ ਘਰਾਂ ਵਿਚ ਜਾ ਕੇ ਰਾਸ਼ਨ ਦੇ ਰਿਹਾ ਹੈ ਅਤੇ ਚਿੰਤਾਹਰਨ ਰੇਲਵੇ ਤਿ੍ਵੇਣੀ ਮੰਦਿਰ ਦੇ ਪ੍ਰਧਾਨ ਅਸ਼ੋਕ ਲਾਲੀ ਅਤੇ ਬਾਕੀ ਮਾਨਸਾ ਦੀਆਂ
ਸਮਾਜਿਕ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇਆ ਨੇ ਮੰਦਿਰ ਵਿਚ ਬੈਠ ਕੇ ਫੈਸਲਾ ਲਿਆ ਕੇ ਲੰਗਰ ਚੱਲਦਾ ਰਹੇ ਅਤੇ 10 ਤੋਂ 12 ਹਜ਼ਾਰ ਪੈਕਿਟ ਤਿਆਰ ਕਰਕੇ ਹਰ ਰੋਜ਼ ਇਕ ਟਾਇਮ ਲੰਗਰ ਸ਼ਾਮ ਨੂੰ ਵੱਖ-ਵੱਖ ਵਾਰਡਾਂ ਵਿਚ ਵੰਡਿਆ ਜਾ ਰਿਹਾ ਹੈ ਅਤੇ ਜਦੋਂ ਤੱਕ ਭਗਵਾਨ ਦੀ ਰਜ਼ਾ ਰਹੀ ਸਾਡੇ ਵਲੋਂ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਵੰਡਿਆ ਜਾਵੇਗਾ ਅਤੇ ਸਾਰੇ ਮੈਂਬਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਪ੍ਰਸ਼ਾਸਨ ਦਾ ਸਾਥ ਦਿਉਂ ਅਤੇ ਦੇ ਕੋਈ ਜ਼ਰੂਰੀ ਕੰਮ ਫਿਰ ਹੀ ਆਪਣੇ ਘਰਾਂ ਤੋਂ ਬਾਹਰ ਆਊ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇਆ ਨੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਜ਼ੋ ਰੇਲਵੇ ਤਿ੍ਵੇਣੀ ਮੰਦਿਰ ਵਿਚ ਲੰਗਰ ਚੱਲ ਰਿਹਾ ਹੈ ਆਪਣਾਂ ਹਿੱਸਾ ਪਾਉ ਅਤੇ ਰੇਲਵੇ ਤਿ੍ਵੇਣੀ ਮੰਦਿਰ ਵਿਚ ਧਾਰਮਿਕ ਸੰਸਥਾਵਾਂ ਦੇ ਜਿਹੜੇ ਮੈਂਬਰ ਹਾਜ਼ਰ ਸਨ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਪੰਜਾਬ ਅੱਗਰਵਾਲ ਸਭਾ ਦੇ ਵਾਇਸ ਪ੍ਰਧਾਨ ਅਸ਼ੋਕ ਗਰਗ, ਮਾਤਾ ਮਨਸਾ ਦੇਵੀ ਮੰਦਰ ਦੇ ਚੇਅਰਮੈਨ ਮਾਸਟਰ ਰੁਲਦੂ ਰਾਮ, ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੱਮਾ,ਜਰਨਲ ਸਕੱਤਰ ਰਾਜੇਸ਼ ਕੁਮਾਰ ਪੰਧੇਰ, ਸੈਕਟਰੀ ਬਿੰਦਰ ਪਾਲ, ਦੁਰਗਾ ਕੀਰਤਨ ਮੰਡਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ, ਰਾਜੇਸ਼ ਠੇਕੇਦਾਰ ਪ੍ਰਧਾਨ ਅਖੰਡ ਪਰਮ ਧਾਮ,ਸ੍ਰੀ ਨੈਣਾ ਦੇਵੀ ਪਾਣੀ ਦਲ ਦੇ ਪ੍ਰਧਾਨ ਸਤੀਸ਼ ਸੇਠੀ, ਖਜ਼ਾਨਚੀ, ਜੀਵਨ ਕੁਮਾਰ ਨਿਸ਼ੂ, ਅਤੇ ਮੈਂਬਰ ਨਿੱਕਾ ਭੱਮਾ, ਸੋਹਣ ਲਾਲ ਠੇਕੇਦਾਰ ਪ੍ਰਧਾਨ, ਨਗਰ ਸੁਧਾਰ ਸਭਾ, ਅਤੇ ਮਹਾਂਵੀਰ ਜੈਨ ਪਾਲੀ , ਜੈਨ ਯੁਵਾ ਮੰਡਲ, ਭਗਵਾਨ ਸ੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਦੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਹਲਵਾਈ ਯੂਨੀਅਨ ਦੇ ਪ੍ਰਧਾਨ ਦੀਨਾਂ ਨਾਥ ਚੁੱਘ, ਸੱਤਪਾਲ ਜੋੜਕੀਆਂ, ਰਮੇਸ਼ ਟੋਨੀ ਸੈਕਟਰੀ ਆੜਤੀਆਂ ਐਸੋਸੀਏਸ਼ਨ,ਕਰਮ ਚੰਦ ਲਖਨੀ ਸੁਰਿੰਦਰ ਲਾਲੀ, ਕਿ੍ਸ਼ਨਾ ਕੀਰਤਨ ਮੰਡਲ, ਲਾਲਾ ਭਵਨ ਪ੍ਰਕਾਸ਼ ਵਾਇਸ ਪ੍ਰਧਾਨ, ਸ਼ਾਂਤੀ ਭਵਨ , ਅਤੇ ਪ੍ਰੋਸ਼ਤਮ ਨੰਗਲਾ, ਸਾਰੇ ਸਭਾਵਾਂ ਦੇ ਮੈਂਬਰਾਂ ਨੇ ਕਿਹਾ ਕਿ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ