ਲਗਭਗ 8 ਲੱਖ ਦਾ ਰਾਸ਼ਨ 1800 ਦੇ ਕਰੀਬ ਪੈਕਟਾਂ ਵਿੱਚ ਲੋਕਾਂ ਤੱਕ ਗਿਆ ਹੈ ਪਹੁੰਚਾਇਆ

0
62

ਬੁਢਲਾਡਾ 18, ਅਪ੍ਰੈਲ(ਅਮਨ ਮਹਿਤਾ):  ਕਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਜਿੱਥੇ ਸਰਕਾਰਾਂ ਵੱਲੋਂ ਪੂਰੇ ਦੇਸ਼ ਵਿੱਚ ਲੋਕਡਾਊਨ ਅਤੇ ਕਰਫਿਊ ਕਰ ਰੱਖਿਆ ਹੋਇਆ ਹੈ ਜਿਸ ਕਾਰਨ ਹਰ ਇਨਸਾਨ ਨੂੰ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿਣਾ ਪੈ ਰਿਹਾ ਹੈ। ਇਸਦੇ ਚਲਦਿਆਂ ਗਰੀਬ ਅਤੇ ਮਜ਼ਦੂਰ ਵਰਗ ਜਿਹੜਾ ਰੋਜ਼ਾਨਾ ਦੀ ਕਮਾਈ ਦੇ ਨਾਲ ਆਪਣੇ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਅੱਜ ਲੋਕ ਡਾਊਨ ਦੌਰਾਨ ਆਪਣੇ ਘਰ ਦੇ ਵਿੱਚ ਬੈਠ ਕੇ ਖਾਣੇ ਦੀ ਉਡੀਕ ਕਰਨ ਲਈ ਮਜਬੂਰ ਹੋ ਰਿਹਾ ਹੈ. ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਜਿੱਥੇ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਤੱਕ ਜ਼ਰੂਰਤਮੰਦ ਵਸਤਾਂ ਅਤੇ ਰਾਸ਼ਨ ਪਹੁੰਚਾਉਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਉੱਥੇ ਸ਼ਹਿਰ ਬੁਢਲਾਡਾ ਦੀ ਸਮਾਜ ਸੇਵੀ ਸੰਸਥਾ ਗਊ ਸੇਵਾ ਦਲ ਵੱਲੋਂ ਪਿਛਲੇ ਲਗਭਗ 25 ਦਿਨਾਂ ਤੋਂ ਗਰੀਬ, ਮਜ਼ਦੂਰ ਅਤੇ ਲੋੜਵੰਦ ਲੋਕਾਂ ਲਈ ਰਾਸ਼ਨ ਅਤੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ. ਸੰਸਥਾ ਦੇ ਮੁੱਖ ਸੇਵਾਦਾਰ ਸੰਜੂ ਕਾਠ ਨੇ ਦੱਸਿਆ ਕਿ ਪਿਛਲੇ 22 ਮਾਰਚ ਤੋਂ ਹੁਣ ਤੱਕ ਬੁਢਲਾਡਾ ਪ੍ਰਸ਼ਾਸਨ ਦੇ ਐਸਡੀਐਮ ਅਦਿੱਤਿਆ ਡੇਚਲਵਾਲ ਅਤੇ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਅਨੁਸਾਰ ਲਗਭਗ 1800 ਦੇ ਕਰੀਬ ਰਾਸ਼ਨ ਦੇ ਪੈਕਟ ਲੋੜਵੰਦ ਪਰਿਵਾਰਾ ਤੱਕ ਰਾਸ਼ਨ ਅਤੇ ਹੋਰ ਲੋੜੀਂਦੀਆਂ ਜਰੂਰੀ ਵਸਤਾਂ ਤੋਂ ਇਲਾਵਾ ਗਊਆਂ ਲਈ ਹਰਾ ਚਾਰਾ ਤੇ ਦਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਸੰਸਥਾ ਵੱਲੋਂ 10 ਦਿਨ ਲਗਾਤਾਰ ਰੋਜ਼ਾਨਾ ਗ਼ਰੀਬ ਪਰਿਵਾਰ ਨੂੰ ਲੰਗਰ ਬਣਾ ਕੇ ਖਵਾਉਣ ਦਾ ਕੰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦਾਨੀ ਸੱਜਣਾ ਦੇ ਸਹਿਯੋਗ ਨਾਲ ਲਗਭਗ 8 ਲੱਖ ਦੇ ਕਰੀਬ ਦਾ ਰਾਸ਼ਨ ਲੋੜਵੰਦਾਂ ਤੱਕ ਪਹੁੰਚਾਇਆ ਗਿਆ ਹੈ. ਸੰਸਥਾ ਵੱਲੋਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਸਥਾ ਨੂੰ ਨਕਦ ਦਾਨ ਦੇਣ ਦੀ ਬਜਾਏ ਸਿਰਫ ਰਾਸ਼ਨ ਹੀ ਮੁਹੱਈਆ ਕਰਵਾਉਣ ਅਤੇ ਕਿਹਾ ਜੇ ਕੋਈ ਸਮਾਜ ਸੇਵੀ ਕਿਸੇ ਜ਼ਰੂਰਤਮੰਦ ਪਰਿਵਾਰ ਲਈ ਰਾਸ਼ਨ ਦੀ ਮਦਦ ਬਾਰੇ ਸੰਸਥਾ ਦੇ ਧਿਆਨ ਚ ਲਿਆਵੇਗਾ ਤਾਂ ਉਸ ਜ਼ਰੂਰਤਮੰਦ ਪਰਿਵਾਰ ਨੂੰ ਘਰ ਬੈਠਿਆਂ ਹੀ ਤੁਰੰਤ ਰਾਸ਼ਨ ਪਹੁੰਚਾਇਆ ਜਾਵੇਗਾ।  ਇਸ ਕਾਰਜ ਦੇ ਲਈ ਸੰਸਥਾ ਦੇ ਮੈਂਬਰ ਮੁਜਾਹਿਦ ਅਲੀ, ਗਿੰਨੀ ਆਹੂਜਾ, ਰਾਕੇਸ਼ ਗੋਇਲ, ਕੁਸ਼ ਸ਼ਰਮਾਂ, ਨਰੇਸ਼ ਛਾਬੜਾ, ਮਨੀਸ਼ ਕਾਠ, ਮੱਖਣ ਸਿੰਘ, ਅਸ਼ੀਸ਼ ਕੱਕੜ, ਰਾਜਨ ਗਰਗ ਸੁੱਖਾ ਸਿੰਘ ਆਦਿ ਵੱਲੋਂ ਦਿਨ ਰਾਤ ਸਹਿਯੋਗ ਦਿੱਤਾ ਜਾ ਰਿਹਾ ਹੈ । ਬੁਢਲਾਡਾ ਪ੍ਰਸ਼ਾਸਨ ਦੇ ਐਸਡੀਐਮ ਅਦਿੱਤਿਆ ਡੇਚਲਵਾਲ ਨੇ ਬੁਢਲਾਡਾ ਸ਼ਹਿਰ ਦੀਆਂ ਸੰਸਥਾਵਾਂ ਵੱਲੋਂ ਇਸ ਸੰਕਟ ਦੀ ਘੜੀ ਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕੀਤੀ. ਉਨ੍ਹਾਂ ਲੋਕਾਂ ਨੂੰ ਕਰਫਿਊ ਦੌਰਾਨ ਜਿਵੇਂ ਹੁਣ ਤੱਕ ਸਾਥ ਦਿੱਤਾ ਹੈ ਉਸੇ ਤਰ੍ਹਾਂ ਸਾਥ ਦੇ ਕੇ ਮਹਾਮਾਰੀ ਨੂੰ ਖਤਮ ਕਰਨ ਲਈ ਸਹਿਯੋਗ ਦੇਣ. 

LEAVE A REPLY

Please enter your comment!
Please enter your name here