*ਲਖੀਮਪੁਰ ਖੀਰੀ ਕਾਂਡ ਮਗਰੋਂ ਕਸੂਤੀ ਘਿਰੀ ਬੀਜੇਪੀ. ਕੇਂਦਰੀ ਮੰਤਰੀ ਦੇ ਬੇਟਾ ਤਲਬ*

0
69

ਜਾਂਚ ਲਈ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ

ਪੁੱਛਗਿਛ ਦੇ ਲਈ ਉਸ ਦੇ ਘਰ ਨੋਟਿਸ ਵੀ ਚਿਪਕਾਇਆ ਗਿਆ ਸੀ। ਪੁੱਛਗਿਛ ਦੇ ਲਈ ਆਸ਼ੀਸ਼ ਨੂੰ ਪੁਲਿਸ ਲਾਈਨ ਸਵੇਰੇ 10 ਵਜੇ ਬੁਲਾਇਆ ਗਿਆ ਸੀ। ਜਾਂਚ ਕਮੇਟੀ ਦੇ ਮੁਖੀ ਤੇ ਡੀਆਈਜੀ ਉਪੇਂਦਰ ਅਗਰਵਾਲ ਪੁਲਿਸ ਲਾਈਨ ਪਹੁੰਚ ਚੁੱਕੇ ਹਨ। ਹਾਲਾਂਕਿ ਆਸ਼ੀਸ਼ ਅਜੇ ਤਕ ਨਹੀਂ ਪਹੁੰਚਿਆ।

ਆਸ਼ੀਸ਼ ਤੇ ਅੰਕਿਤ ਨੇਪਾਲ ਭੱਜੇ

ਖ਼ਬਰ ਇਹ ਵੀ ਹੈ ਕਿ ਆਸ਼ੀਸ਼ ਤੇ ਅੰਕਿਤ ਨੇਪਾਲ ਭੱਜ ਗਏ ਹਨ। ਦੋਵਾਂ ਦੀ ਲੋਕੇਸ਼ਨ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਮਿਲੀ ਹੈ। ਜਦਕਿ ਆਸ਼ੀਸ਼ ਨੂੰ ਪੁੱਛਗਿਛ ਲਈ ਬੁਲਾਇਆ ਗਿਆ ਹੈ।

ਫਾਰਚੂਨਰ ਕਾਰ ‘ਚ ਸੀ ਆਸ਼ੀਸ਼ ਮਿਸ਼ਰਾ

ਸੂਤਰਾਂ ਨੇ ਦੱਸਿਆ ਕਿ ਆਸ਼ੀਸ਼ ਮਿਸ਼ਰਾ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਕਾਰ ‘ਚ ਸੀ। ਫਾਰਚੂਨਰ ‘ਚ ਆਸ਼ੀਸ਼ ਆਪਣੇ ਦੋਸਤ ਅੰਕਿਤ ਦਾਸ ਦੇ ਨਾਲ ਸੀ। ਹਾਦਸੇ ਤੋਂ ਬਾਅਦ ਭੀੜ ਨੇ ਫਾਰਚੂਨਰ ‘ਚ ਭੰਨਤੋੜ ਕਰਕੇ ਉਸ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ।

LEAVE A REPLY

Please enter your comment!
Please enter your name here