*ਲਖੀਮਪੁਰ ਕਾਂਡ ‘ਤੇ ‘ਆਪ’ ਨੇ ਦਿੱਤਾ ਤਰਕ, ਅਜੈ ਮਿਸ਼ਰਾ ਨੂੰ ਬਰਖਾਸਤ ਕੀਤੇ ਬਿਨ੍ਹਾਂ ਇਨਸਾਫ਼ ਦੀ ਉਮੀਦ ਨਹੀਂ*

0
14

ਚੰਡੀਗੜ੍ਹ (ਸਾਰਾ ਯਹਾਂ) ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਪਿਤਾ ਅਜੈ ਮਿਸ਼ਰਾ ਨੂੰ ਮੋਦੀ ਮੰਤਰੀ ਮੰਡਲ ਤੋਂ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਜ਼ੋਰਦਾਰ ਮੰਗ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਨੇ ਤਰਕ ਦਿੱਤਾ ਹੈ ਕਿ ਜਿੰਨਾਂ ਚਿਰ ਅਜੈ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਕਿਸੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਮੁੱਚੇ ਦੇਸ਼ ਦਾ ਪੁਲੀਸ ਪ੍ਰਸ਼ਾਸਨ ਸਿੱਧੇ ਅਤੇ ਅਸਿੱਧੇ ਢੰਗ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਪੂਰਨ ਪ੍ਰਭਾਵ ਥੱਲੇ ਰਹਿੰਦਾ ਹੈ।

‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਟਨਾ ਤੋਂ 6 ਦਿਨ ਬਾਅਦ ਇੱਕ ਪਾਸੇ ਮੁਲਜ਼ਮ ਆਸ਼ੀਸ਼ ਮਿਸ਼ਰਾ ਕੋਲੋਂ ‘ਵੀਆਈਪੀ ਟ੍ਰੀਟਮੈਂਟ’ ਰਾਹੀਂ ਆਤਮ ਸਮਰਪਣ ਕਰਾਏ ਜਾਣ ਦਾ ਡਰਾਮਾ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ’ਤੇ ਇੰਝ ਡਟਿਆ ਬੈਠਾ ਹੈ, ਜਿਵੇਂ ਕੁੱਝ ਵਾਪਰਿਆ ਹੀ ਨਹੀਂ। 

ਚੀਮਾ ਨੇ ਕਿਹਾ ਕਿ ਜੇਕਰ ਮਿਸ਼ਰਾ ਪਰਿਵਾਰ ’ਚ ਰੱਤੀ ਭਰ ਵੀ ਨੈਤਿਕਤਾ ਹੁੰਦੀ ਤਾਂ ਮੁਲਜ਼ਮ ਪੁੱਤ ਵੱਲੋਂ ਤੁਰੰਤ ਆਤਮ ਸਮਰਪਣ ਅਤੇ ਮੰਤਰੀ ਪਿਤਾ ਵੱਲੋਂ ਝੱਟ ਅਸਤੀਫ਼ਾ ਦੇ ਦਿੱਤਾ ਗਿਆ ਹੁੰਦਾ। ਪਰ ਇਉਂ ਲੱਗਦਾ ਕਿ ਪੂਰੀ ਭਾਜਪਾ ਦੀ ਨੈਤਿਕਤਾ ਘਾਹ ਚਰਨ ਚਲੀ ਗਈ ਹੈ। ‘ਮਨ ਕੀ ਬਾਤ’ ਰਾਹੀਂ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਖੀਮਪੁਰ ਖੀਰੀ ਘਟਨਾ ਬਾਰੇ ਇੰਝ ਚੁੱਪ ਹਨ, ਜਿਵੇਂ ਇਸ ਘਟਨਾ ਨੂੰ ਉਸ ਦੇ ਆਪਣੇ ਮੰਤਰੀ ਦੇ ਗੁੰਡੇ ਬੇਟੇ ਨੇ ਯੂਪੀ ਵਿੱਚ ਨਹੀਂ, ਸਗੋਂ ਅਫ਼ਗਾਨਿਸਤਾਨ ਵਿੱਚ ਕਿਸੇ ਤਾਲਿਬਾਨੀ ਨੇ ਅੰਜ਼ਾਮ ਦਿੱਤਾ ਹੋਵੇ। 

ਹਰਪਾਲ ਸਿੰਘ ਚੀਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਆਖ਼ਰ ਕੀ ਮਜ਼ਬੂਰੀ ਹੈ ਕਿ ਦੇਸ਼ ਦੇ ‘56 ਇੰਚ ਸੀਨੇ’ ਵਿੱਚ ਅੰਨਦਾਤਾ ਲਈ ਦਿਲ ਨਹੀਂ ਧੜਕ ਰਿਹਾ ਅਤੇ ਹਮਦਰਦੀ ਦੇ ਦੋ ਬੋਲ ਮੂੰਹੋਂ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਨੂੰ ਕਿਸਾਨਾਂ- ਮਜ਼ਦੂਰਾਂ ਸਮੇਤ ਸਭ ਦਾ ਪ੍ਰਧਾਨ ਮੰਤਰੀ ਸਮਝਦੇ ਹੁੰਦੇ ਤਾਂ ਕਾਲ਼ੇ ਕਾਨੂੰਨਾਂ ਵਿਰੁੱਧ ਮਹੀਨਿਆਂ ਤੋਂ ਸੜਕਾਂ ’ਤੇ ਬੈਠਾ ਦੇਸ਼ ਦਾ ਅੰਨਦਾਤਾ ਇੰਝ ਨਾ ਰੁਲ਼ਦਾ। ਜੇਕਰ ਪ੍ਰਧਾਨ ਮੰਤਰੀ ਕਿਸਾਨਾਂ ਬਾਰੇ ਇਸ ਕਦਰ ਨਫ਼ਰਤ ਨਾ ਪਾਲਦੇ ਤਾਂ ਕਿਸੇ ਗੁੰਡੇ- ਮਵਾਲੀ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਆਪਣੀ ਵੀਆਈਪੀ ਗੱਡੀ ਰਾਹੀਂ ਕਿਸਾਨਾਂ ਨੂੰ ਪਿੱਠ ਪਿੱਛੋਂ ਦਰੜ ਦਾ ਹੋਇਆ ਭੱਜ ਜਾਂਦਾ ਹੈ ਅਤੇ 6 ਦਿਨਾਂ ਬਾਅਦ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕਰਦਾ। 

‘ਆਪ’ ਆਗੂ ਨੇ ਕਿਹਾ ਬਿਹਤਰ ਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਰੁਤਬੇ ਨਾਲ ਇਨਸਾਫ਼ ਕਰਦੇ ਹੋਏ ਅਜੈ ਮਿਸ਼ਰਾ ਕੋਲੋਂ ਤੁਰੰਤ ਅਸਤੀਫ਼ਾ ਲੈਂਦੇ, ਨਾ ਦਿੱਤੇ ਜਾਣ ਦੀ ਸੂਰਤ ’ਚ ਉਸ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਦੇਸ਼ ਅਤੇ ਦੁਨੀਆਂ ਨੂੰ ਸਪੱਸ਼ਟ ਸੰਕੇਤ ਦਿੰਦੇ ਕਿ ਕਾਨੂੰਨ ਨੂੰ ਕੋਈ ਵੀ ਹੱਥ ’ਚ ਲੈਣ ਦੀ ਜ਼ੁਅਰਤ ਨਾ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਯੂਪੀ ’ਚ ਯੋਗੀ ਅਤੇ ਕੇਂਦਰ ’ਚ ਮੋਦੀ ਸਰਕਾਰ ਵੱਲੋਂ ਲਖੀਮਪੁਰ ਖੀਰੀ ਘਟਨਾ ਪ੍ਰਤੀ ਅਪਣਾਏ ਢਿੱਲੇ ਰਵੱਈਏ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਤਲਖ਼ ਟਿੱਪਣੀਆਂ ਕਰਨ ਲਈ ਮਜ਼ਬੂਰ ਕਰ

LEAVE A REPLY

Please enter your comment!
Please enter your name here