CBSE Board Exam 2021 09,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਦੇਸ਼ ਦੇ ਸਾਰੇ ਬੋਰਡ ਦੀਆਂ ਪ੍ਰੀਖਿਆਵਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਵੇਂ ਕੋਰੋਨਾ ਵਾਇਰਸ ਦੀ ਵਧਦੀ ਲਾਗ ਨੇ ਇੱਕ ਵਾਰ ਫਿਰ ਦੇਸ਼ ਦੇ ਸਕੂਲਾਂ ਤੇ ਬੋਰਡ ਪ੍ਰੀਖਿਆਵਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਰਾਜਾਂ ’ਚ ਕੋਰੋਨਾ ਮਹਾਮਾਰੀ ਦੇ ਵਿਆਪਕ ਅਸਰ ਵਿਖਾਈ ਦੇਣ ਲੱਗੇ ਹਨ। ਰਾਜਾਂ ਵਿੱਚ ਸਕੂਲ ਬੰਦ ਕੀਤੇ ਜਾ ਰਹੇ ਹਨ। ਆਓ ਜਾਣੀਏ ਸਾਰੀਆਂ ਬੋਰਡ ਪ੍ਰੀਖਿਆਵਾਂ ਦੀ ਲੇਟੈਸਟ ਅਪਡੇਟ:
ਸੀਬੀਐੱਸਈ ਬੋਰਡ: ਸੀਬੀਐੱਸਈ ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਵਿਸਤ੍ਰਿਤ ਟਾਈਮ ਟੇਬਲ ਜਾਰੀ ਕੀਤਾ ਜਾ ਚੁੱਕਾ ਹੈ। ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣਗੀਆਂ। ਸੀਬੀਐੱਸਈ ਬੋਰਡ ਜਮਾਤ 10ਵੀਂ ਦੀ ਪ੍ਰੀਖਿਆ 7 ਜੂਨ, 2021 ਨੂੰ ਤੇ ਕਲਾਸ 12ਵੀਂ ਦੀ ਪ੍ਰੀਖਿਆ 14 ਜੂਨ ਨੂੰ ਖ਼ਤਮ ਹੋਵੇਗੀ।
ਸੀਬੀਐੱਸਈ ਦੇ ਰਿਜ਼ਲਟ 15 ਜੁਲਾਈ ਤੱਕ ਐਲਾਨੇ ਜਾ ਸਕਦੇ ਹਨ। ਸੀਬੀਐੱਸਈ ਨੇ ਹਾਲੇ ਪਿੱਛੇ ਜਿਹੇ ਸੈਂਪਲ ਕੁਐਸਚਨ ਪੇਪਰ ਜਾਰੀ ਕਰ ਦਿੱਤਾ ਹੈ, ਜੋ ਬੋਰਡ ਦੀ ਅਧਿਕਾਰਤ ਵੈੱਬਸਾਈਟ ਉੱਤੇ ਉਪਲਬਧ ਹੈ। ਭਾਵੇਂ ਕੋਰੋਨਾ ਨੂੰ ਵੇਖਦਿਆਂ ਸੀਬੀਐੱਸਈ ਦੇ ਵਿਦਿਆਰਥੀਆਂ ਵੱਲੋਂ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਯੂਪੀ ਬੋਰਡ ਸਾਲਾਨਾ ਪ੍ਰੀਖਿਆ 2021: ਉੱਤਰ ਪ੍ਰਦੇਸ਼ ’ਚ ਕੋਰੋਨਾ ਦੇ ਚੱਲਦਿਆਂ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਦੇ ਸਕੂਲ 11 ਅਪ੍ਰੈਲ ਤੋਂ ਬੰਦ ਕਰ ਦਿੱਤੇ ਗਏ ਹਨ। ਪੰਚਾਇਤ ਚੋਣਾਂ ਦੇ ਚੱਲਦਿਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ’ਚ ਤਬਦੀਲੀ ਕੀਤੀ ਗਈ ਗਈ ਹੈ। ਪਹਿਲਾਂ ਯੂਪੀ ਬੋਰਡ ਦੀ ਪ੍ਰੀਖਿਆ 24 ਅਪ੍ਰੈਲ, 2021 ਤੋਂ ਸ਼ੁਰੂ ਹੋਣੀ ਸੀ ਪਰ ਹੁਣ ਇਹ ਪ੍ਰੀਖਿਆ 8 ਮਈ, 2021 ਤੋਂ ਸ਼ੁਰੂ ਹੋਵੇਗੀ।
ਐੱਮਪੀ ਬੋਰਡ ਪ੍ਰੀਖਿਆ 2021: ਮੱਧ ਪ੍ਰਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ 10ਵੀਂ ਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ’ਚ ਤਬਦੀਲੀ ਹੋ ਸਕਦੀ ਹੈ। ਇਸ ਬਾਰੇ ਸੰਕੇਤ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਦਿੱਤੀਆਂ ਹਨ। ਇਸ ਸੂਬੇ ’ਚ 10ਵੀਂ ਜਮਾਤ ਦੀ ਪ੍ਰੀਖਿਆ 30 ਅਪ੍ਰੈਲ ਤੋਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ 1 ਮਈ ਤੋਂ ਸ਼ੁਰੂ ਹੋਣੀਆਂ ਹਨ।
ਮਹਾਰਾਸ਼ਟਰ ਬੋਰਡ ਪ੍ਰੀਖਿਆ 2021: ਮਹਾਰਾਸ਼ਟਰ ’ਚ ਕੋਰੋਨਾ ਦੀ ਲਾਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਕਾਰਣ ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਨੇ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨਬੁੰ ਬਿਨਾ ਪ੍ਰੀਖਿਆ ਦੇ ਹੀ ਅਗਲੀ ਜਮਾਤ ਵਿੱਚ ਪ੍ਰੋਮੋਟ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਜਮਾਤ 1 ਤੋਂ ਜਮਾਤ 8ਵੀਂ ਤੱਕ ਦੇ ਬੱਚਿਆਂ ਨੂੰ ਬਿਨਾ ਪ੍ਰੀਖਿਆ ਦੇ ਪ੍ਰੋਮੋਟ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ।
ਮਹਾਰਾਸ਼ਟਰ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 29 ਅਪ੍ਰੈਲ ਤੋਂ 20 ਮਈ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 23 ਅਪ੍ਰੈਲ ਤੋਂ 21 ਮਈ ਤੱਕ ਹੋਣੀਆਂ ਸਨ; ਪਰ ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।