ਬੁਢਲਾਡਾ 17 ਅਗਸਤ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਬ੍ਰਹਮਾ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਿਆ ਦੇ ਓਮ ਸ਼ਾਂਤੀ ਭਵਨ ਵਿਖੇ ਰੱਖੜੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦਿਆਂ ਐਸ ਡੀ ਐਮ ਗਗਨਦੀਪ ਸਿੰਘ, ਡੀ ਐਸ ਪੀ ਮਨਜੀਤ ਸਿੰਘ ਔਲਖ ਅਤੇ ਤਹਿਸੀਲਦਾਰ ਦਰਸ਼ਨ ਸਿੰਘ ਦੇ ਰੱਖੜੀ ਬੰਨ੍ਹ ਕੇ ਮਨਾਇਆ ਗਿਆ। ਆਸ਼ਰਮ ਦੇ ਮੁਖੀ ਭੈਣ ਰਜਿੰਦਰ ਦੀਦੀ ਵੱਲੋਂ ਰੱਖੜੀ ਬੰਨ ਕੇ ਸਨਮਾਣਿਤ ਕੀਤਾ ਗਿਆ। ਇਸ ਮੌਕੇ ਭੈਣ ਰਜਿੰਦਰ ਨੇ ਰੱਖੜੀ ਦੇ ਤਿਓਹਾਰ ਦੀ ਮੱਹਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੱਖੜੀ ਦਾ ਤਿਓਹਾਰ ਭਾਰਤ ਦੇ ਅਨੇਕਾਂ ਤਿਓਹਾਰਾਂ ਵਿੱਚੋਂ ਇੱਕ ਅਜਿਹਾ ਤਿਓਹਾਰ ਹੈ ਜਿਸ ਦਿਨ ਭਾਈ ਆਪਣੀ ਭੈਣ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ। ਜਿਸ ਨੂੰ ਹਰ ਸਾਲ ਅਸੀਂ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ। ਅੱਜ ਕੱਲ੍ਹ ਹਰ ਘਰ ਅੰਦਰ ਦੁੱਖੀ, ਸ਼ੋਕ, ਗੁੱਸੇ ਨੇ ਆਪਸੀ ਸਬੰਧਾਂ ਰਿਸ਼ਤਿਆਂ ਚ ਗਿਰਾਵਟ ਲਿਆ ਦਿੱਤੀ ਹੈ। ਇਸ ਦਿਨ ਹਰ ਔਰਤ ਆਪਣੇ ਭਰਾ ਦਾ ਬੜੇ ਉਤਸ਼ਾਹ ਨਾਲ ਇੰਤਜਾਰ ਕਰਦੀ ਹੈ ਕਿ ਕਦੋਂ ਉਸਦਾ ਭਰਾ ਰੱਖੜੀ ਬਨਵਾਉਣ ਲਈ ਆਵੇਗਾ। ਪ੍ਰੰਤੂ ਇਸ ਦਿਨ ਸਾਨੂੰ ਆਪਣੇ Wਝੇਵੇ ਭਰੀ ਜਿੰਦਗੀ ਵਿੱਚੋਂ ਬਾਹਰ ਆ ਕੇ ਆਪਣੀ ਖੁਸ਼ੀ ਅਤੇ ਸ਼ਾਂਤੀ ਲਈ ਰੱਖੜੀ ਦੇ ਤਿਓਹਾਰ ਤੇ ਰਿਸ਼ਤਿਆਂ ਦੀ ਮਹੱਤਤਾ ਨੂੰ ਜਾਣਦਿਆਂ ਇਸ ਤਿਓਹਾਰ ਨੂੰ ਮਨਾਉਣਾ ਚਾਹੀਦਾ ਹੈ। ਉਨ੍ਹਾਂ 18 ਅਗਸਤ ਨੂੰ ਸ਼ਾਮ ਨੂੰ ਓਮ ਸ਼ਾਂਤੀ ਭਵਨ ਵਿਖੇ ਰੱਖੜੀ ਦਾ ਤਿਓਹਾਰ ਵਿੱਚ ਆਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਐਡਵੋਕੇਟ ਮਦਨ ਤੋਂ ਇਲਾਵਾ ਹੋਰ ਭੈਣਾਂ ਵੀ ਮੌਜੂਦ ਸਨ।