*ਰੱਖੜੀ ਉਤਸਵ ਕਮੇਟੀ ਮਾਨਸਾ ਵੱਲੋਂ ਭੂਸ਼ਣ ਗੋਇਲ ਦੀ ਅਗਵਾਈ ਹੇਠ ਮਾਨਸਾ ਵਿਖੇ ਰੱਖੜੀ ਉਤਸਵ ਸਮਾਗਮ ਕਰਵਾਇਆ*

0
61

ਮਾਨਸਾ 14 ਅਗਸਤ (ਸਾਰਾ ਯਹਾਂ/ ਗੋਪਾਲ ਅਕਲੀਆ ) ਰੱਖੜੀ ਉਤਸਵ ਕਮੇਟੀ ਮਾਨਸਾ ਵੱਲੋਂ ਭੂਸ਼ਣ ਗੋਇਲ ਦੀ ਅਗਵਾਈ ਹੇਠ ਅਗਰਸੈਨ ਭਵਨ ਮਾਨਸਾ ਵਿਖੇ ਰੱਖੜੀ ਉਤਸਵ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ, ਜਿਲ੍ਹਾ ਯੂਥ ਦੇ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਨੇ ਵੀ ਸ਼ਿਰਕਤ ਕੀਤੀ ਅਤੇ  ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਨੇ ਹਿੱਸਾ ਲਿਆ।  ਇਸ ਸਮਾਗਮ ਵਿੱਚ ਲੋੜਵੰਦ ਘਰਾਂ ਨਾਲ ਸੰਬੰਧਿਤ ਉਨ੍ਹਾਂ ਲੜਕੀਆਂ ਨੂੰ ਬੁਲਾਇਆ ਗਿਆ।  ਜਿਨ੍ਹਾਂ ਦੇ ਭਰਾ ਨਹੀਂ ਹਨ।  ਕਮੇਟੀ ਮੈਂਬਰਾਂ ਨੇ ਇਨ੍ਹਾਂ ਲੜਕੀਆਂ ਤੋਂ ਰੱਖੜੀ ਬਣਵਾਈ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।  ਗਰੀਬ ਧੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।  ਕਮੇਟੀ ਦੇ ਪ੍ਰਧਾਨ ਭੂਸ਼ਣ ਗੋਇਲ ਨੇ ਦੱਸਿਆ ਕਿ ਧੀਆਂ ਮਹਾਨ ਹੁੰਦੀਆਂ ਹਨ।  ਸਾਨੂੰ ਕਦੇ ਵੀ ਮੁੰਡਿਆਂ ਦੇ ਮੁਕਾਬਲੇ ਉਨ੍ਹਾਂ ਦਾ ਰੁਤਬਾ ਘਟਾ ਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਇਸ ਲਈ ਰੱਖਿਆ ਗਿਆ ਤਾਂ ਜੋ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਲੜਕੀਆਂ, ਜਿਨ੍ਹਾਂ ਦੇ ਘਰ ਵੀਰ ਨਹੀਂ ਹਨ।  ਉਹ ਰੱਖੜੀ ਬੰਨਣ ਤੋਂ ਵਾਂਝੀਆਂ ਨਾ ਰਹਿ ਸਕਣ।  ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਤੋਂ ਰੱਖੜੀ ਬਣਾ ਕੇ ਕਮੇਟੀ ਮੈਂਬਰਾਂ ਨੂੰ ਫਖਰ ਅਤੇ ਖੁਸ਼ੀ ਮਹਿਸੂਸ ਹੋਈ ਹੈ।  ਕਮੇਟੀ ਮੈਂਬਰਾਂ ਨੇ ਲੜਕੀਆਂ ਨੂੰ ਸ਼ਗਨ ਵੀ ਦਿੱਤਾ।   ਚਰਨਜੀਤ ਸਿੰਘ ਅੱਕਾਂਵਾਲੀ ਤੇ ਗੁਰਪ੍ਰੀਤ ਸਿੰਘ ਭੁੱਚਰ


ਨੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆ ਵਿਸ਼ਵਾਸ ਦਿਵਾਇਆ ਕਿ ਅਗਲੇ ਵਰ੍ਹੇ ਦੌਰਾਨ ਉਨ੍ਹਾਂ ਵਲੋਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਨਾਜਰ ਸਿੰਘ ਖਿਆਲਾ, ਮਾ: ਸ਼ਮਸ਼ੇਰ ਸਿੰਘ,  ਮਾ: ਮੱਖਣ ਸਿੰਘ, ਮਾ: ਸੰਦੀਪ ਗਰਗ,  ਹਰਪ੍ਰੀਤ ਸਿੰਘ, ਬੀਰਬਲ ਸਿੰਘ, ਰਜਨੀਸ਼ ਸ਼ਰਮਾ ਭੀਖੀ, ਗੁਰਪ੍ਰੀਤ ਕੌਰ, ਦੀਪਿਕਾ ਅਗਰਵਾਲ, ਪੁਜਨੀਸ਼ ਗਰਗ। ਇਸ ਮੌਕੇ ਪੱਤਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here