
ਜਲੰਧਰ, 09,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਰੋਜ਼ਾਨਾ ਅਕਾਲੀ ਪੱਤਰਕਾ ਦੇ ਡਾਇਰੈਕਟਰ ਸ.ਗੁਰਮੁਖਪਾਲ ਸਿੰਘ ਕੱਲ੍ਹ ਸਵੇਰੇ ਸਾਨੂੰ ਸਦੀਵੀਂ ਵਿਛੋੜਾ ਦੇ ਗਏ। ਉਹ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਗੁਰਮੁਖਪਾਲ ਭਾਜੀ ਵੱਲੋਂ ਜਾਣੇ ਜਾਂਦੇ ਉਹ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸਿਸ ਵਿਭਾਗ ਵਿੱਚੋਂ ਰਿਟਾਇਰ ਹੋ ਕੇ ਲੋਕ ਸੇਵਾ ਵਿੱਚ ਜੁਟੇ ਹੋਏ ਸਨ। ਇਕ ਜ਼ਿੰਦਾ ਦਿਲ ਇਨਸਾਨ ਵੱਜੋਂ ਜਾਣੇ ਜਾਂਦੇ ਗੁਰਮੁਖਪਾਲ ਭਾਜੀ ਹਮੇਸ਼ਾ ਲੋੜਵੰਦਾਂ ,ਦੋਸਤਾਂ ਪ੍ਰਤੀ ਮੱਦਦ ਕਰਨ ਲਈ ਅੱਗੇ-ਅੱਗੇ ਰਹਿੰਦੇ ਸਨ। ਗੁਰਮੁਖਪਾਲ ਭਾਜੀ ਅਕਾਲੀ ਪੱਤਰਕਾ ਦੇ ਫਾਊਂਡਰ ਐਡੀਟਰ ਗਿਆਨੀ ਸ਼ਾਦੀ ਸਿੰਘ ਦੇ ਵੱਡੇ ਸਪੁੱਤਰ ਸਨ ਅਤੇ ਮੌਜੂਦਾ ਮੁੱਖ ਸੰਪਾਦਕ ਸ.ਬੀਰਪਾਲ ਸਿੰਘ ਦੇ ਵੱਡੇ ਭਰਾ ਸਨ।
ਸ.ਗੁਰਮੁਖਪਾਲ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਗੁੜਗਾਂਓ ਦੇ ਵਿਦਾਂਤਾ ਹਸਪਤਾਲ ਵਿੱਚ ਦਾਖਲ ਸਨ।ਉਹਨਾਂ ਦੇ ਅੰਤਿਮ ਸਮੇਂ ਉਹਨਾਂ ਦਾ ਬੇਟਾ ਪਵਨਦੀਪ ਸਿੰਘ ਉਹਨਾਂ ਦੇ ਕੋਲ ਸੀ। ਸ.ਪਵਨਦੀਪ ਸਿੰਘ ਨੇ ਦੱਸਿਆ ਕਿ ਗੁਰਮੁਖਪਾਲ ਭਾਜੀ ਦਾ ਅੰਤਿਮ ਸਸਕਾਰ 10ਜਨਵਰੀ,ਦਿਨ ਐਤਵਾਰ ਨੂੰ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਸਵੇਰੇ 11ਵਜੇ ਕੀਤਾ ਜਾਵੇਗਾ
ਸਾਰਾ ਯਹਾਂ ਪੰਜਾਬੀ ਵੈੱਬ ਨਿਊਜ਼ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਜੀ ਵਲੋਂ ਸ.ਗੁਰਮੁੱਖਪਾਲ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਸਵਰਗਵਾਸੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
