ਮਾਨਸਾ, 23 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੋਜ਼ਗਾਰ ਉਤਪੱਤੀ ਅਤੇ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ 24 ਜੁਲਾਈ ਨੂੰ ਸ਼ਾਮ 3 ਵਜੇ ਰਾਜ ਪੱਧਰੀ ਵੈਬੀਨਾਰ (Emerging Dyanmics in Empoyment of Youth post Covid-19-Challenges & Opportunities) ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੈਪਸੀਕੋ ਅਤੇ ਵਾਲਮਾਰਟ ਇੰਡੀਆ ਆਦਿ ਕੰਪਨੀਆਂ ਦੇ ਸੀ.ਈ.ਓ. ਜਾਂ ਨਿਰਦੇਸ਼ਕ ਸ਼ਮੂਲੀਅਤ ਕਰ ਕੇ ਪ੍ਰਾਰਥੀਆਂ ਨੂੰ ਸੰਬੋਧਨ ਕਰਨਗੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਜੋ ਪ੍ਰਾਰਥੀ ਪਹਿਲਾ ਤੋਂ WWW.PGRKAM.COM ਲਿੰਕ ਉੱਪਰ ਰਜਿਸਟਰਡ ਹੋ ਚੁੱਕੇ ਹਨ, ਵੈਬੀਨਾਰ ਨਾਲ ਸਬੰਧਤ (https://www.youtube.com/channel/UCb9yZbaHeSqfJGAq7EidUrA/featured?view_as=subscriber) ਕਰਨ।
ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਨੌਕਰੀਆਂ ਦੇ ਮੌਕੇ ਪ੍ਰਾਪਤ ਕਰਨ ਦੀ ਜਾਣਕਾਰੀ ਲੈਣ ਦੇ ਚਾਹਵਾਨ ਉਮੀਦਵਾਰ ਇਸ ਵੈਬੀਨਾਰ ਵਿੱਚ ਜਰੂਰ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ ਜੋ ਪ੍ਰਾਰਥੀ WWW.PGRKAM.COM ਲਿੰਕ ਉੱਪਰ ਰਜਿਸਟਰਡ ਨਹੀ ਹੋਏ ਹਨ ਉਹ ਪ੍ਰਾਰਥੀ WWW.PGRKAM.COM ਲਿੰਕ ਉੱਪਰ ਰਜਿਸ਼ਟ੍ਰੇਸ਼ਨ ਕਰਨ ਉਪਰੰਤ ਇਸ ਵੈਬੀਨਾਰ ਦਾ ਹਿੱਸਾ ਬਣਨ।
ਇਸ ਤੋਂ ਇਲਾਵਾ ਜੋ ਪ੍ਰਾਰਥੀ WWW.PGRKAM.COM ਲਿੰਕ ਉੱਪਰ ਰਜਿਸਟਰਡ ਹੋ ਚੁੱਕੇ ਹਨ, ਉਹ ਆਪਣੀ ਪ੍ਰੋਫਾਇਲ ਆਪਣੀ ਯੋਗਤਾ ਦੇ ਹਿਸਾਬ ਨਾਲ ਘਰ ਬੈਠੇ ਹੀ ਪੋਰਟਲ ਉੱਪਰ ਅਪਡੇਟ ਕਰ ਸਕਦੇ ਹਨ। ਭਵਿੱਖ ਵਿੱਚ ਆਉਣ ਵਾਲਿਆਂ ਨੌਕਰੀਆਂ ਦੀ ਜਾਣਕਾਰੀ ਆਪਣੀ ਯੋਗਤਾ ਦੇ ਹਿਸਾਬ ਨਾਲ ਹਾਸਿਲ ਕਰ ਸਕਦੇ ਹਨ ਅਤੇ ਮਹਿਕਮੇ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਪਲੇਸਮੈਂਟ ਕੈਂਪ ਜਾਂ ਰੋਜ਼ਗਾਰ ਮੇਲਿਆ ਵਿੱਚ ਹਿੱਸਾ ਲੈ ਕਿ ਆਪਣੀ ਸਹੀ ਯੋਗਤਾ ਦੇ ਅਧਾਰ ‘ਤੇ ਨੌਕਰੀ ਹਾਸਲ ਕਰ ਸਕਦੇ ਹਨ ਅਤੇ ਸਵੈ-ਨਿਰਭਰ ਹੋ ਸਕਦੇ ਹਨ।