
ਮਨਾਲੀ 25 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਰੋਹਤਾਂਗ ਪਾਸ ਹਾਈਵੇਅ ਟਨਲ 3 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਲਈ ਤਿਆਰ ਹੈ। ਪ੍ਰੋਜੈਕਟ ਇੰਜਨੀਅਰਾਂ ਦਾ ਕਹਿਣਾ ਹੈ ਕਿ ਇਸ ਟਨਲ ਨਾਲ ਭਾਰਤੀ ਫੌਜ ਨੂੰ ਵੱਡੀ ਮਦਦ ਮਿਲਣ ਵਾਲੀ ਹੈ ਜੋ ਆਪਣੀ ਟੀ-90 ਟੈਂਕ ਤੇ ਇੰਨਫੈਂਟਰੀ ਕੌਮਬੈਟ ਵਾਹਨ ਅਸਾਨੀ ਨਾਲ ਐਲਏਸੀ ਤੱਕ ਪਹੁੰਚਾ ਸਕਣਗੇ।
9.2 ਕਿਲੋਮੀਟਰ ਲੰਬੀ ਸਿੰਗਲ ਟਿਊਬ, ਦੋ-ਮਾਰਗੀ ਸੁਰੰਗ-ਸਮੁੰਦਰ ਦੇ ਤਲ ਤੋਂ 3,000 ਮੀਟਰ ਦੀ ਉੱਚਾਈ ‘ਤੇ ਦੁਨੀਆ ਦੀ ਸਭ ਤੋਂ ਲੰਬੀ ਮੋਟਰਏਬਲ ਸੁਰੰਗ ਹੈ। ਇਹ ਪੀਰ ਪੰਜਾਲ ਰੇਂਜ ਤੋਂ ਲਗਪਗ 30 ਕਿਲੋਮੀਟਰ ਦੀ ਦੂਰੀ ‘ਤੇ 3,978 ਮੀਟਰ ਰੋਹਤਾਂਗ ਪਾਸ ਅੰਦਰ ਆਉਂਦੀ ਹੈ। ਨਿਊਜ਼ ਏਜੰਸੀ ਮੁਤਾਬਿਕ ਹਰ ਮੌਸਮ ਲਈ ਤਿਆਰ ਇਹ ਟਨਲ ਆਰਮੀ ਲਈ ਵੱਡੀ ਮਦਦ ਸਾਬਤ ਹੋਏਗਾ ਜੋ ਫੌਜ ਦੀ ਆਵਾਜਾਈ ਨੂੰ ਅਸਾਨ ਬਣਾਏਗਾ। ਹਾਲਾਂਕਿ, ਲੱਦਾਖ ਦੇ ਖੇਤਰਾਂ ‘ਚ ਹਰ ਮੌਸਮ ਵਾਲੀ ਸੜਕਾਂ ਦੀ ਵਧੇਰੇ ਜ਼ਰੂਰਤ ਹੈ ਤਾਂ ਜੋ ਪੂਰਾ ਸਾਲ ਆਵਾਜਾਈ ਜਾਰੀ ਰਹਿ ਸਕੇ।
ਰੋਹਤਾਂਗ ਟਨਲ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਸੀ ਤੇ ਉਨ੍ਹਾਂ ਦੇ ਨਾਂ ਤੇ ਇਸ ਦਾ ਨਾਮ ਵੀ ਰੱਖਿਆ ਗਿਆ ਹੈ।ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ 10 ਸਾਲਾਂ ਦੀ ਸਖਤ ਮਿਹਨਤ ਦੇ ਬਾਅਦ ਇਸ ਟਨਲ ਨੂੰ ਪੂਰਾ ਕੀਤਾ ਜਾ ਰਿਹਾ ਹੈ ਜੋ 4,000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ।
