
ਬੁਢਲਾਡਾ 23, ਜੂਨ (ਸਾਰਾ ਯਹਾ/ਅਮਨ ਮਹਿਤਾ) : ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਸੀ ਏ ਏ ਐਕਟ ਦੇ ਖਿਲਾਫ ਮੈਡੀਕਲ ਲੈਬਾਰਟਰੀ ਮਾਲਕਾ ਵੱਲੋਂ ਰੋਸ ਵਜੋਂ ਆਪਣੀਆਂ ਲੈਬਾਰਟਰੀਜ਼ ਬੰਦ ਕਰਕੇ ਸਰਕਾਰ ਖਿਲਾਫ ਮੁਜਾਹਰਾ ਕੀਤਾ ਗਿਆ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੁਢਲਾਡਾ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀ ਈ ਏ ਐਕਟ ਦੇ ਖਿਲਾਫ਼ ਆਪਣੀਆਂ ਲੈਬਾਰਟਰੀਜ਼ ਬੰਦ ਕਰਕੇ ਰੋਸ ਮੁਜਾਹਰਾ ਕੀਤਾ ਗਿਆ. ਉਨ੍ਹਾਂ ਦੱਸਿਆ ਕਿ ਸੀ ਏ ਏ ਐਕਟ ਸਰਕਾਰ 1 ਜੁਲਾਈ ਨੂੰ ਲਾਗੂ ਕਰਨ ਜਾ ਰਹੀ ਹੈ ਉਹ ਬਿਲਕੁਲ ਹੀ ਸਾਡੇ ਰੋਜ਼ਗਾਰ ਦੇ ਉਪਰ ਬਹੁਤ ਵੱਡੀ ਸੱਟ ਹੈ. ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਹਜ਼ਾਰਾਂ ਤੋਂ ਉਪਰ ਇਨ੍ਹਾਂ ਲੈਬਾਰਟਰੀਆਂ ਦੇ ਮਾਲਕ ਇਸ ਐਕਟ ਦੇ ਆਉਣ ਨਾਲ ਸਾਰੇ ਬੇਰੋਜਗਾਰ ਹੋ ਜਾਣਗੇ. ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਹਾਵੀ ਹੋ ਜਾਵੇਗਾ ਲੋਕਾਂ ਲਈ ਵੀ ਟੈਸਟਿੰਗ ਕਰਾਉਣੀ ਮਹਿੰਗੀ ਹੋ ਜਾਵੇਗੀ. ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਐਕਟ ਲਾਗੂ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ. ਇਸ ਮੌਕੇ ਰਾਕੇਸ਼ ਜਿੰਦਲ, ਸ਼ੁਰੇਸ਼ ਕੁਮਾਰ, ਦੀਪਕ ਕੁਮਾਰ, ਗੋਇਲ ਲੈਬ, ਗੁਰੂ ਕ੍ਰਿਪਾ ਲੈਬ, ਜਗਤ ਲੈਬ, ਦਾਤੇਵਾਸ ਲੈਬ, ਗਾਮਾ ਲੈਬ ਦੇ ਮਾਲਕ ਹਾਜ਼ਰ ਸਨ.
