
ਸੁਨਾਮ,14 ਮਈ (ਸਾਰਾ ਯਹਾ/ ਜੋਗਿੰਦਰ ਸੁਨਾਮ ) : ਰੋਟਰੈਕਟ ਕਲੱਬ ਸੁਨਾਮ (ਰੋਇਲ) ਦੁਆਰਾ ਕਰੋਨਾ ਯੋਧਿਆਂ ਦੇ ਸਨਮਾਨ ਤਹਿਤ ਸੁਨਾਮ ਦੇ ਐਸ-ਐਚ-ਓ ਜਤਿੰਦਰਪਾਲ ਸਿੰਘ, ਟ੍ਰੈਫਿਕ ਇੰਚਾਰਜ ਨਰਿੰਦਰਪਾਲ ਸਿੰਘ, ਆਈ-ਟੀ- ਆਈ ਚੌਕ ਨਾਕਾ ਇੰਚਾਰਜ, ਏ-ਐਸ- ਆਈ ਜਰਨੈਲ ਸਿੰਘ ਦੇ ਸਰੋਪੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਲੱਬ ਵਲੋ ਸੈਨੀਟਾਇਜਰ ਅਤੇ ਮਾਸਕ ਵੰਡੇ ਗਏ । ਇਸ ਮੌਕੇ ਕਲੱਬ ਪ੍ਰਧਾਨ ਅਤੁਲ ਗੁਪਤਾ, ਸੈਕਟਰੀ ਸੰਜੀਵ ਸਿੰਗਲਾ, ਕੈਸ਼ੀਅਰ ਟਿੰਕੂ ਬਾਂਸਲ, ਸ਼ੀਤਲ ਮਿੱਤਲ, ਆਸ਼ੀਸ਼ ਜੈਨ, ਹਨੀਸ਼ ਕਾਸਲ ਵੀ ਉਪਸਤਿਥ ਸੀ। ਇਸ ਮੌਕੇ ਸਬ ਇੰਸਪੈਕਟਰ ਜਰਨੈਲ ਸਿੰਘ ਵੀ ਹਾਜ਼ਿਰ ਸੀ।
