ਮਾਨਸਾ 01 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਰੋਟਰੀ ਕਲੱਬ ਮਾਨਸਾ ਵੱਲੋ
ਰੋਟੇਰੀਅਨ ਸ਼੍ਰੀ ਰੋਹਿਤ ਗਰਗ ਜੀ ਦੇ ਸਵ. ਭਰਾ ਸ਼੍ਰੀ ਮੋਹਿਤ ਗਰਗ ਜੀ ਦੀ ਨਿੱਘੀ ਯਾਦ ਵਿੱਚ ਮਾਨਸਾ ਵਿਖੇ ਸ਼ਾਂਤੀ ਭਵਨ, ਰਾਮਬਾਗ ਅਤੇ ਗਊਸ਼ਾਲਾ ਭਵਨ ਵਿਖੇ 100 ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਤੇ ਵੱਖ ਵੱਖ ਕਿਸਮ ਦੇ ਬੂਟੇ ਜਗਾ ਦੀ ਲੋੜ ਮੁਤਾਬਕ ਲਗਾਏ ਗਏ। ਰੋਟਰੀ ਕਲੱਬ ਮਾਨਸਾ ਵੱਲੋ ਇਸ ਪ੍ਰੋਜੈਕਟ ਨਾਲ ਵਾਤਾਵਰਣ ਨੂੰ ਸਾਂਭ ਸੰਭਾਲ ਕਰਨ ਲਈ ਬੂਟੇ ਲਗਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਰੋਟਰੀ ਕਲੱਬ ਦੇ ਪ੍ਰਧਾਨ ਕੇ ਬੀ ਜਿੰਦਲ ਨੇ ਕਿਹਾ ਕਿ ਰੋਟਰੀ ਕਲੱਬ ਹਰ ਸਾਲ ਬੂਟੇ ਲਗਾਉਣ ਅਤੇ ਉਹਨਾ ਨੂੰ ਸਾਂਭ ਸੰਭਾਲ ਕਰਨ ਲਈ ਮੋਹਰੀ ਰੋਲ ਅਦਾ ਕਰਦਾ ਹੈ ਇਸ ਸਾਲ ਵੀ ਆਉਣ ਵਾਲੇ ਅਗਲੇ ਤਿੰਨ ਮਹੀਨੇ ਬੂਟੇ ਲਗਾਉਣ ਅਤੇ ਉਹਨਾ ਨੂੰ ਸਾਂਭ ਸੰਭਾਲ ਕਰਨ ਲਈ ਲਗਾਤਾਰ ਪ੍ਰੋਜੈਕਟ ਬਣਾ ਕੇ ਬੂਟੇ ਲਗਾਏ ਜਾਣਗੇ। ਸਮਾਜ ਸੇਵੀ ਜਤਿੰਦਰ ਵੀਰ ਗੁਪਤਾ ਜੀ ਨੇ ਕਿਹਾ ਕਿ ਕਿਸੇ ਦੀ ਯਾਦ ਵਿੱਚ ਬੂਟੇ ਲਗਾਉਣਾ ਅਤੇ ਉਹਨਾ ਦੀ ਸਾਂਭ ਸੰਭਾਲ ਕਰਨਾ ਅਤੀ ਉੱਤਮ ਕਾਰਜ ਹੈ। ਇਸ ਮੌਕੇ ਤੇ ਰੋਟਰੀ ਕਲੱਬ ਵੱਲੋ ਰੋਹਿਤ ਗਰਗ, ਐਡਵੋਕੇਟ ਨਰਾਇਣ ਗਰਗ, ਭੁਪੇਸ਼ ਕੁਮਾਰ ਅਤੇ ਵੱਖ ਵੱਖ ਸੰਸਥਾਵਾ ਦੇ ਆਗੂ ਹਾਜਰ ਸਨ।