
ਮਾਨਸਾ,15 ਅਗਸਤ 2024(ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਮਾਨਸਾ ਦੇ ਰੋਟਰੀ ਕਲੱਬ ਮਾਨਸਾ ਰੋਇਲ ਵਲੋਂ 78ਵੇ ਸੁਤੰਤਰਤਾ ਦਿਵਸ ਮੌਕੇ ਗਊਸ਼ਾਲਾ ਭਵਨ ਮਾਨਸਾ ਵਿਖੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਦੀਆਂ ਕੁਰਬਾਨੀਆ ਨੂੰ ਯਾਦ ਕਰਦੇ ਹੋਏ ਝੰਡਾ ਲਹਿਰਾਉਣ ਦੀ ਰਸਮ ਨਿਭਾਈ। 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ | ਇਸ ਦੇ ਨਾਲ ਹੀ ਕਲੱਬ ਵਲੋਂ ਮਿਠਾਈ ਵੰਡ ਕੇ ਇਸ ਦਿਨ ਦਾ ਜਸ਼ਨ ਮਨਾਇਆ ਗਿਆ| ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਜਗਦੀਸ਼ ਰਾਏ ਜੋਗਾ ,ਪੀਡੀਜੁਿਪ੍ਰੇਮ ਅਗਰਵਾਲ, ਰਮੇਸ਼ ਜਿੰਦਲ, ਕ੍ਰਿਸ਼ਨ ਜੋਗਾ, ਪੁਨੀਤ, ਅਮਿਤ, ਕਮਲ, ਸੁਨੀਲ, ਮਨੋਜ, ਮਨੋਜ,ਪਰਮਿੰਦਰ ਕੁਮਾਰ ਭੂਸ਼ਣ, ਰੋਮੀ ਆਦਿ ਹਾਜਿਰ ਸਨ
