
ਮਾਨਸਾ, 25 ਮਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਰੋਟਰੀ ਕਲੱਬ ਮਾਨਸਾ ਦੇ ਮੈਂਬਰ ਰੋਹਿਤ ਕੁਮਾਰ ਗਰਗ ਦੇ ਪਿਤਾ ਪ੍ਰੇਮ ਕੁਮਾਰ ਪੁੱਤਰ ਸਵ: ਭਾਨ ਚੰਦ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ, ਸਾਬਕਾ ਡਾਇਰੈਕਟਰ ਕਾਨਟੇਨਰ ਅਤੇ ਵੇਅਰਹਾਊਸ ਕਾਰਪੋਰੇਸ਼ਨ ਪੰਜਾਬ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਕਿਹਾ ਕਿ ਕਿ ਪ੍ਰੇਮ ਕੁਮਾਰ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਅਤੇ ਰੋਟਰੀ ਕਲੱਬ ਮਾਨਸਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੁੱਖ ਦੀ ਇਸ ਘੜੀ ਵਿਚ ਰੋਟਰੀ ਕਲੱਬ ਮਾਨਸਾ ਪਰਿਵਾਰ ਦੇ ਸਾਥ ਖੜਾ ਹੈ। ਉਹਨਾਂ ਕਿਹਾ ਕਿ ਕਿ ਪ੍ਰੇਮ ਕੁਮਾਰ ਦੀ ਅੰਤਿਮ ਅਰਦਾਸ ਮਿਤੀ 31/05/2022 ਦਿਨ ਮੰਗਲਵਾਰ ਨੂੰ 01 ਵਜੇ ਗਊਸ਼ਾਲਾ ਭਵਨ ਮਾਨਸਾ ਏ ਬਲਾਕ ਵਿਖੇ ਹੋਵੇਗੀ।
