
ਮਾਨਸਾ 31 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਰੋਟਰੀ ਇੰਟਰਨੈਸ਼ਨਲ ਦੇ ਰੋਟਰੀ ਜਿਲਾ 3090 ਦੇ 2023-24 ਦੇ ਜਿਲਾ ਗਵਰਨਰ ਘਣਸ਼ਿਆਮ ਕਾਂਸਲ ਵੱਲੋਂ ਆਪਣੇ ਸਾਲ ਦੇ ਅਵਾਰਡ ਦੇਣ ਲਈ ਅਵਾਰਡ ਫੰਕਸ਼ਨ ਸੰਗਰੂਰ ਵਿਖੇ ਰੱਖਿਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵੱਜੋਂ ਸ. ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਸ਼ਾਮਿਲ ਹੋਏ। ਤਿੰਨ ਰਾਜਾਂ ਦੇ 136 ਕਲੱਬ ਇਸ ਅਵਾਰਡ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਮਾਨਸਾ ਦੇ ਰੋਟਰੀ ਕਲੱਬ ਦੇ ਪੁਰਾਣੇ ਰੋਟੇਰੀਅਨ ਅਸ਼ੋਕ ਸਪੋਲੀਆ ਨੂੰ ਰੋਟਰੀ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਰੋਟੇਰੀਅਨ ਐਡਵੋਕੇਟ ਅਮਨ ਕੁਮਾਰ ਮਿੱਤਲ ਨੂੰ ਸਰਵਉਤਮ ਅਸਿਸਟੈਂਟ ਗਵਰਨਰ ਦਾ ਅਵਾਰਡ ਮਿਲਿਆ। ਰੋਟਰੀ ਕਲੱਬ ਮਾਨਸਾ ਦੇ ਪ੍ਰਧਾਨ ਕੇ ਬੀ ਜਿੰਦਲ ਨੂੰ ਆਪਣੇ ਸਮੇਂ ਦੇ ਸਰਵਉਤਮ ਪ੍ਰਧਾਨ ਦਾ ਅਵਾਰਡ ਮਿਲਿਆ। ਰੋਟੇਰੀਅਨ ਰਵੀ ਸਿੰਗਲਾ ਨੂੰ ਸਰਵਉਤਮ ਸਰਵਿਸਿਜ ਦਾ ਅਵਾਰਡ ਮਿਲਿਆ। ਇਸ ਮੌਕੇ ਤੇ ਹੋਰ ਉੱਘੀਆ ਸ਼ਖਸੀਅਤਾ ਤੋਂ ਇਲਾਵਾ ਕਲੱਬ ਵੱਲੋਂ ਅੰਕੁਰ ਸਿੰਗਲਾ ਅਤੇ ਹੋਰ ਅਹੁਦੇਦਾਰ ਵੀ ਸ਼ਾਮਿਲ ਹੋਏ।
