
ਬੁਢਲਾਡਾ 25 ਨਵੰਬਰ(ਸਾਰਾ ਯਹਾਂ/ਮਹਿਤਾ ਅਮਨ) ਰੋਜੀ ਰੋਟੀ ਦੀ ਭਾਲ ਚ ਵਿਦੇਸ਼ ਗਏ ਗਰੀਬ ਕਿਸਾਨ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਸਿਹਤ ਖਰਾਬ ਹੋ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੁਲੈਹਰੀ ਦੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਿਸਾਨ ਆਤਮਾ ਸਿੰਘ ਦਾ ਪੁੱਤਰ ਕਰਮਜੀਤ ਸਿੰਘ (31 ਸਾਲਾ) ਜੋ ਲਗਭਗ 5 ਸਾਲ ਪਹਿਲਾ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਮਕਸਦ ਨਾਲ ਫਿਲੀਪਿਨ ਦੇ ਸ਼ਹਿਰ ਮਨਿਲਾ ਵਿਖੇ ਕੰਮਕਾਰ ਕਰਨ ਲਈ ਗਿਆ ਸੀ ਜਿੱਥੇ ਊਸਦੀ ਸਿਹਤ ਅਚਾਨਕ ਖਰਾਬ ਆਉਣ ਕਾਰਨ ਉਸਦੀ ਮੌਤ ਹੋ ਗਈ। ਮਨਿਲਾ ਚ ਰਹਿੰਦੇ ਰਿਸ਼ਤੇਦਾਰਾਂ ਨੇ ਉਸਦੀ ਮੌਤ ਦੀ ਪੂਸ਼ਟੀ ਕਰਦਿਆਂ ਪਰਿਵਾਰ ਨੂੰ ਸੂਚਿਤ ਕੀਤਾ, ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਚ ਸ਼ੌਕ ਦੀ ਲਹਿਰ ਫੈਲ ਗਈ ਅਤੇ ਪਿੰਡ ਚ ਸਨਾਟਾ ਛਾ ਗਿਆ। ਸਾਬਕਾ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ, ਸਰਬਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਪਰਿਵਾਰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਉਣ ਚ ਮਦਦ ਕਰਨ।
