
ਮਾਨਸਾ 16 ਜੁੂਨ (ਸਾਰਾ ਯਹਾਂ/ਮੁੱਖ ਸੰਪਾਦਕ) : ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਅਤੇ ਦਿ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਸਾਝੀ ਤਾਲਮੇਲ ਕਮੇਟੀ ਪੰਜਾਬ ਵੱਲੋ ਜਿਲ੍ਹਾ ਮਾਨਸਾ ਦੇ ਹੁਕਮ ਤੇ ਪਹੁੰਚ ਕੇ ਮੀਟਿੰਗ ਕੀਤੀ ਗਈ ਜਿਸ ਵਿਚ ਪਹਿਲਾਂ ਤੋ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਜਿਲੇ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋ ਵੱਲੋ ਵਾਧੂ ਹਲਕਿਆ ਦਾ ਕੰਮ ਮੁਕੰਮਲ ਤੋਰ ਤੇ ਬੰਨ ਕਰ ਦਿੱਤਾ ਜਿਸ ਨਾਲ ਜਿਲੇ ਦੇ 155 ਪਿੰਡ ਪ੍ਰਭਾਵਿਤ ਹੋਵਗੇ ਜਿਕਰਯੋਗ ਹੈ ਜਿਲ੍ਹਾ ਮਾਨਸਾ ਵਿੱਚ ਕੁਲ ਪਟਵਾਰੀ ਦੀਆ 132 ਅਸਾਮੀਆਂ ਹਨ ਜਿਨਾਂ ਵਿੱਚੋ 83 ਅਸਾਮੀਆ ਖਾਲੀ ਹਨ। ਪੰਜਾਬ ਸਰਕਾਰ ਵੱਲੋ ਪਟਵਾਰੀਆ ਦੀ ਹੱਕੀ ਮੰਗਾ ਲੰਬੇ ਸਮੇਂ ਤੋ ਲਟਕਾਏ ਜਾਣ ਕਾਰਨ ਮਜਬੂਰਨ ਜਥੇਬੰਦੀ ਵੱਲੋ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸਦੇ ਤਹਿਤ ਲੰਘੀ 7 ਜੂਨ ਤੋਂ ਜਿਲ੍ਹਾਂ ਬਠਿੰਡਾ ਦੇ ਸਾਰੇ ਵਾਧੂ ਸਰਕਲਾਂ ਦਾ ਕੰਮ ਪਟਵਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਜੋ ਕਿ ਪਿਛਲੇ ਸਮੇਂ ਤੋਂ ਇਹਨਾਂ ਪਟਵਾਰੀਆਂ ਦੁਆਰਾ ਬਿਨ੍ਹਾਂ ਕਿਸੇ ਮਿਹਨਤਾਨੇ ਤੋਂ ਕੀਤਾ ਜਾ ਰਿਹਾ ਸੀ । ਕੰਮ ਦਾ ਬੋਝ ਲਗਾਤਾਰ ਵੱਧਣ ਕਾਰਨ ਪਬਲਿਕ ਦੇ ਕੰਮ ਸਮੇਂ ਸਿਰ ਨਹੀ ਤੋ ਰਹੇ ਸਨ ਜਿਸ ਕਰਕੇ ਜਥੇਬੰਦੀ ਵੱਲੋ ਨਵੀ ਭਰਤੀ ਦੀ ਮੰਗ ਸਰਕਾਰ ਪਾਸੋਂ ਕੀਤੀ ਜਾ ਰਹੀ ਸੀ। ਜਥੇਬੰਦੀ ਮੰਗ ਕਰ ਰਹੀ ਹੈ ਕਿ ਮਾਲ ਵਿਭਾਗ ਦੀਆ ਲੰਬੇ ਸਮੇਂ ਤੋਂ ਲੰਬਿਤ ਮੰਗਾ ਵਿੱਤ ਵਿਭਾਗ ਵੱਲੋ ਲਟਕਾਉਣ ਅਤੇ ਪਟਵਾਰੀਆਂ ਦੀ ਪਰਖਕਾਲ ਵਿੱਚ ਸਾਮਲ ਕਰਨ ਅਤੇ ਪਰਖ ਕਾਲ ਸਮਾਂ 3 ਸਾਲ ਤੋ 2 ਸਾਲ ਕਰਨ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋ ਜਾਰੀ ਪੱਤਰ ਅਨੁਸਾਰ ਪਟਵਾਰੀਆਂ ਦੀ ਟ੍ਰੇਨਿੰਗ ਪਰਖ ਕਾਲ ਵਿਚ ਸਾਮਲ ਨਾ ਕਰਨਾ ਅਤੇ ਹੋਰ ਹੱਕੀ ਮੰਗਾਂ ਨੂੰ ਲਟਕਾਉਣ ਕਾਰਨ ਰੋਸ ਵਜੋਂ ਪਟਵਾਰੀਆਂ ਨੇ ਵਾਧੂ ਸਰਕਲਾ ਦੇ ਕੰਮ ਬੰਦ ਕਰ ਦਿੱਤਾ । ਇਸ ਮੌਕੇ ਤੇ ਵਿਸ਼ੇਸ ਤੌਰ ਤੇ ਹਾਜਰ ਸੂਬਾ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸੀਏਸ਼ਨ
ਪੰਜਾਬ ਦੇ ਸੂਬਾ ਪ੍ਰਧਾਨ ਵੱਲੋ ਐਨਾਲ ਕੀਤਾ ਗਿਆ ਕਿ ਮਿਤੀ 15/6/2021 ਤੋ ਜਿਲ੍ਹਾ ਮਾਨਸਾ ਅਤੇ ਫਰੀਦਕੋਟ ਵਾਧੂ ਸਰਕਲਾ ਦੇ ਕੰਮ ਦਾ ਮੁਕੰਮਲ ਬਾਈਕਾਟ ਕਰੇਗਾ ਅਤੇ ਜੇਕਰ ਫਿਰ ਸਰਕਾਰ ਨੇ ਮੰਗਾ ਵੱਲ ਧਿਆਨ ਨਾ ਦਿੱਤਾ ਤਾ ਮਿਤੀ 21/6/2021 ਤੋ ਪੰਜਾਬ ਦੇ ਸਮੁੱਚ ਜਿਲ੍ਹਿਆ ਵਿੱਚ ਵਾਧੂ ਸਰਕਲਾ ਦਾ ਕੰਮ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾਂ। ਇਸ ਮੋਕੇ ਰਿਟਾਇਰਡ ਕਾਨੂੰਗੋ/ਪਟਵਾਰੀ ਐਸੋਸੀਏਸ਼ਨ ਵੱਲੋ ਸ਼੍ਰ. ਬਾਜ ਸਿੰਘ ਵੱਲੋ ਪਟਵਾਰੀ/ਕਾਨੂੰਗੋ ਸੰਘਰਸ਼ ਦੀ ਹਮਾਇਤ ਕਰਦਿਆ ਐਲਾਨ ਕੀਤਾ ਕਿ ਜਿਲ੍ਹਾ ਮਾਨਸਾ ਵਿਚ ਕੋਈ ਵੀ ਰਿਟਾਇਰਡ ਪਟਵਾਰੀ/ਕਾਨੂੰਗੋ ਦੁਬਾਰਾ ਠੇਕੇ ਤੇ ਕੰਮ ਨਹੀ ਕਰੇਗਾ ਸਗੋਂ ਸਾਡੇ ਬੱਚਿਆ ਦੇ ਸੰਘਰਸ ਵਿੱਚ ਮੋਡੇ ਨਾਲ ਮੋਡਾ ਲਾ ਕੇ ਮੱਦਦ ਕਰਾਗੇ। ਇਸ ਮੋਕੇ ਤੇ ਕਾਨੂੰਗੋ ਐਸੋਸੀਏਸਨ ਦੇ ਸੂਬਾ ਜਨਰਲ ਸਕੱਤਰ ਓਕਾਰ ਸਿੰਘ ਸੈਣੀ, ਜਿਲ੍ਹਾ ਪ੍ਰਧਾਨ ਪਟਵਾਰੀ ਯੂਨੀਅਨ ਹਰਪ੍ਰੀਤ ਸਿੰਘ, ਨੁੰਮਾਇੰਦਾ ਪੰਜਾਬ ਸਤਵੀਰ ਸਿੰਘ ਜਟਾਣਾ, ਕਾਨੂੰਗੋ ਐਸੋਸੀਏਸ਼ਨ ਗੁਰਦੀਪ ਸਿੰਘ ਰਾਠੀ, ਸੂਬਾ ਮੀਤ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ ਚਤਿੰਦਰ ਸ਼ਰਮਾ, ਰਿਟਾਰਿਰਡ ਪਟਵਾਰ/ਕਾਨੂੰਗੋ ਯੂਨੀਅਨ ਦੇ ਪ੍ਰਧਾਨ ਰਘਵੀਰ ਸਿੰਘ, ਹਰਜੀਤ ਸਿੰਘ, ਵੇਦ ਪ੍ਰਕਾਸ, ਬਿੱਕਰ ਸਿੰਘ, ਜਿਲ੍ਹਾ ਜਰਨਲ ਸਕੱਤਰ ਜਸਪ੍ਰੀਤ ਸਿੰਘ, ਜਿਲ੍ਹਾ ਖਜਾਨਚੀ ਲਖਵਿੰਦਰ ਸਿੰਘ, ਤਹਿਸੀਲ ਪ੍ਰਧਾਨ ਜਗਦੇਵ ਸਿੰਘ, ਅਮਰਿੰਦਰ ਸਿੰਘ ਅਤੇ ਹਰਿੰਦਰਪਾਲ ਸਿੰਘ ਵਿਸ਼ੇਸ ਤੌਰ ਤੇ ਹਾਜਰ ਸਨ। ਇਸ ਇਜਲਾਸ ਵਿੱਚ ਜਿਲ੍ਹਾ ਮਾਨਸਾ ਦੇ ਸਮੁਹ ਪਟਵਾਰੀ/ਕਾਨੂੰਗੋ ਨੇ ਭਾਗ ਲਿਆ । ਇਸ ਮੋਕੇ ਪਟਵਾਰੀਆ ਵੱਲੋ ਵਾਧੂ ਹਲਕਿਆ ਦਾ ਕੰਮ ਤਹਿਸੀਲ ਦੇ ਦਫਤਰ ਕਾਨੂੰਗੋ ਨੂੰ ਸੋਪਿਆ ਗਿਆ।
