
ਅੰਮ੍ਰਿਤਸਰ 26 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। 25 ਸਤੰਬਰ ਨੂੰ ਸਫਲਤਾਪੂਰਵਕ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਸ਼ਨੀਵਾਰ ਅੰਮ੍ਰਿਤਸਰ ‘ਚ ਹੀ ਨਹੀਂ ਬਰਨਾਲਾ, ਮਾਨਸਾ ਚਾਰ ਦਿਨ ਹੋ ਗਏ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ
ਪ੍ਰਦਰਸ਼ਨ ਕਰ ਰਹੇ ਕਿਸਾਨ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪਹਿਲਾਂ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਪਹਿਲਾਂ 23 ਤੋਂ 26 ਸਤੰਬਰ ਤਕ ਸੀ। ਪਰ ਹੁਣ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਤਿੰਨ ਦਿਨ ਹੋਰ ਵਧਾ ਕੇ 29 ਸਤੰਬਰ ਤਕ ਕਰ ਦਿੱਤਾ ਹੈ।
