*ਰੇਲ ਗੱਡੀ ‘ਤੇ ਬਗੈਰ ਟਿਕਟ ਦਿੱਲੀ ਜਾਏਗਾ ਕਿਸਾਨਾਂ ਦਾ ਜੱਥਾ, ਕਿਸਾਨ ਬੋਲੇ ‘ਰੇਲਾਂ ਵੀ ਸਾਡੀਆਂ ਤੇ ਜ਼ਮੀਨਾਂ ਵੀ ਸਾਡੀਆਂ’*

0
55

ਗੁਰਦਾਸਪੁਰ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹੇ ਦੇ ਤਿੰਨ ਜ਼ੋਨਾਂ ਵਿੱਚੋਂ ਵੱਡੀ ਗਿਣਤੀ ਕਿਸਾਨ (Farmers) ਦਿੱਲੀ ਰਵਾਨਾ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ (Delhi) ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ (Farmer Protest) ਦੇ ਹੌਂਸਲੇ ਬੁਲੰਦ ਕਰਨ ਲਈ ਇਹ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ। ਇਸ ਜਥੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਟ੍ਰੇਨ ਉੱਪਰ ਦਿੱਲੀ ਜਾਵੇਗਾ ਤੇ ਬਿਨਾਂ ਟਿਕਟ ਸਫ਼ਰ (Without Train Ticket ਕੀਤਾ ਜਾਵੇਗਾ।

ਇਸ ਜਥੇ ਵਿੱਚ 150 ਦੇ ਕਰੀਬ ਕਿਸਾਨ ਰਵਾਨਾ ਹੋਏ ਹਨ, ਜਦਕਿ ਜ਼ਿਲ੍ਹੇ ਵਿੱਚੋਂ 600 ਦੇ ਕਰੀਬ ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਇਹ ਸੰਘਰਸ਼ ਚੱਲਦਾ ਰਹੇਗਾ। ਜੇਕਰ ਸਾਨੂੰ ਹੋਰ ਲੰਬਾ ਸਮਾਂ ਵੀ ਰੋਸ ਪ੍ਰਦਰਸ਼ਨ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।

ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਤਦ ਤਕ ਅਸੀਂ ਪਿੱਛੇ ਹਟਣ ਵਾਲੇ ਨਹੀਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਾਰ ਚੁੱਕਾ ਹੈ, ਬੱਸ ਕ਼ਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਬਾਕੀ ਹੈ। ਮੋਦੀ ਹੰਕਾਰੀ ਰਾਜਾ ਹੈ। ਬੱਸ ਹੰਕਾਰ ਨਾ ਟੁੱਟ ਜਾਏ, ਇਸ ਲਈ ਉਹ ਕ਼ਾਨੂੰਨ ਰੱਦ ਨਹੀਂ ਕਰ ਰਿਹਾ, ਪਰ ਅੰਦਰ ਖਾਤੇ ਉਹ ਇਹ ਕਨੂੰਨ ਰੱਦ ਕਰ ਚੁੱਕਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਓਨੀ ਦੇਰ ਤਕ ਟ੍ਰੇਨਾਂ ਤੇ ਫਰੀ ਸਫ਼ਰ ਕੀਤਾ ਜਾਵੇਗਾ, ਜਦੋਂ ਤਕ ਕ਼ਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਰੇਲਾਂ ਵੀ ਸਾਡੀਆਂ ਹਨ ਤੇ ਜ਼ਮੀਨਾਂ ਵੀ ਸਾਡੀਆਂ ਹਨ। ਕਿਸਾਨਾਂ ਦਾ ਕਹਿਣਾ ਹੈ, ਕਿ ਅਡਾਨੀ-ਅੰਬਾਨੀ ਨੇ ਮੋਦੀ ਸਰਕਾਰ ਨੂੰ ਦਬਾਇਆ ਹੋਇਆ ਹੈ। ਇਸ ਕਰਕੇ ਮੋਦੀ ਦੇ ਵੱਸ ਦੀ ਗੱਲ ਵੀ ਨਹੀਂ ਰਹੀ।

ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਿੱਧੀ ਅਦਾਇਗੀ ਕੀਤੀ ਹੈ, ਉਸ ਵਿੱਚ ਵੀ ਝੋਲ ਹੈ, ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਸਿੱਧੀ ਅਦਾਇਗੀ ਤਾਂ ਕੀਤੀ ਗਈ ਹੈ ਪਰ ਪੂਰੇ ਪੈਸੇ ਨਹੀਂ ਦਿੱਤੇ ਗਏ। ਕਿਸਾਨਾਂ ਦਾ ਕਹਿਣਾ ਸੀ ਕਿ ਸਾਡੇ ਕਿਸਾਨ ਸ਼ਹੀਦ ਹੋਏ ਹਨ ਪਰ ਮੋਦੀ ਸਰਕਾਰ ਦੇ ਦੋ ਸ਼ਬਦ ਵੀ ਸ਼ਹੀਦ ਹੋਏ ਕਿਸਾਨ ਲਈ ਨਹੀਂ ਕਹੇ।

NO COMMENTS