
ਬੁਢਲਾਡਾ 23 ਅਪ੍ਰੈਲ (ਸਾਰਾ ਯਹਾਂ/ਮਹਿਤਾ) ਸਥਾਨਕ ਰੇਲਵੇ ਮਾਲ ਗੋਦਾਮ ਨਜਦੀਕ ਲਾਇਨਾਂ ਵਿੱਚ ਇੱਕ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਇੰਚਾਰਜ ਏ.ਐਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰੇਲ ਗੱਡੀ ਦੇ ਡਰਾਇਵਰ ਨੇ ਸੂਚਿਤ ਕੀਤਾ ਕਿ ਇੱਕ ਵਿਅਕਤੀ ਆਤਮ ਹੱਤਿਆ ਕਰਨ ਲਈ ਰੇਲ ਗੱਡੀ ਅੱਗੇ ਭੱਜ ਕੇ ਆ ਗਿਆ। ਲਾਸ਼ ਮਾਲਕ ਗੋਦਾਮ ਦੇ ਨਜਦੀਕ ਲਾਇਨਾਂ ਵਿੱਚ ਪਾਈ ਜਿਸ ਦਾ ਕੱਦ 5 ਫੁੱਟ 7 ਇੰਚ, ਦਾੜੀ ਕੇਸ ਕੱਟੇ ਹੋਏ, ਜਿਸਮ ਦਰਮਿਆਨਾ, ਰੰਗ ਕਣਕ ਭਿੰਨਾ, ਉਮਰ ਕਰੀਬ 50 ਸਾਲ, ਕੁੜਤਾ ਪਜਾਮਾ ਅਸਮਾਨੀ ਰੰਗ, ਨਿੱਕਰ ਨੀਲਾ ਰੰਗ ਲਾਲ ਧਾਰੀ, ਬੂਟ ਪਲਾਸ਼ਟਿਕ ਰੰਗ ਕਾਲਾ ਹਨ। ਉਨ੍ਹਾ ਦੱਸਿਆ ਕਿ ਅਜੇ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਜਿਸ ਨੂੰ ਵੀ ਇਸ ਸੰਬੰਧੀ ਕੁਝ ਪਤਾ ਲੱਗਦਾ ਹੈ ਤਾਂ ਚੌਂਕੀ ਰੇਲਵੇ ਸਟੇਸ਼ਨ ਵਿਖੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖੀ ਗਈ ਹੈ।
