
ਮਾਨਸਾ, 10 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) : : ਰੇਲਵੇ ਲਾਈਨ ਕੋਟਲੀ ਕਲਾਂ-ਮੌੜ ਦਰਮਿਆਨ (ਕੋਟਲੀ ਕਲਾਂ ਵਾਲੀ ਨਹਿਰ ‘ਤੇ) ਇਕ ਵਿਅਕਤੀ ਜਿਸ ਦੀ ਉਮਰ ਕਰੀਬ 24 ਤੋਂ 25 ਸਾਲ ਹੈ, ਰੇਲਵੇ ਲਾਈਨ ਕਰਾਸ ਕਰਦੇ ਸਮੇਂ ਮਾਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਇਹ ਜਾਣਕਾਰੀ ਏ.ਐਸ.ਆਈ. ਨਿਰਮਲ ਸਿੰਘ ਚੌਕੀ ਇੰਚਾਰਜ ਜੀ.ਆਰ. ਪੀ ਮਾਨਸਾ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਗਿਆ ਹੈ ਜਿਸ ਦਾ ਹੁਲੀਆ ਸਾਂਵਲਾ ਰੰਗ, ਲੰਬੂਤਰਾ ਚਿਹਰਾ, ਪਤਲਾ ਤੇ ਫੁਰਤੀਲਾ ਸਰੀਰ, ਸਿਰ ਦੇ ਵਾਲ ਕਾਲੇ ਅਤੇ ਕੱਟੇ ਹੋਏ, ਗਲ ਵਿਚ ਚਿੱਟਾ ਧਾਗਾ, ਖੱਬੀ ਬਾਂਹ ਦੀ ਕਲਾਈ ‘ਤੇ ਧਾਗਾ ਬੰਨ੍ਹਿਆ ਹੈ। ਕੱਦ 5 ਫੁੱਟ 6 ਇੰਚ ਹੈ।ਵਧੇਰੇ ਜਾਣਕਾਰੀ ਲਈ ਚੌਂਕੀ ਇੰਚਾਰਜ ਨਿਰਮਲ ਸਿੰਘ ਨਾਲ ਮੋਬਾਈਲ ਨੰਬਰ 80378-58588 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

