
ਬੁਢਲਾਡਾ 19 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਦਿੱਲੀ ਫਿਰੋਜਪੁਰ ਰੇਲਵੇ ਲਾਇਨ ਤੇ ਚੁਲੜ ਖੁਰਦ ਜਲਵੇੜਾ ਰੋਡ ਤੋਂ ਬ੍ਰਿਜ ਹੇਠਾਂ ਬੁਰਜੀ ਨੰ. 201 ਨਜਦੀਕ ਇੱਕ ਬਜੁਰਗ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸਦੀ ਸ਼ਨਾਖਤ ਨਹੀਂ ਹੋ ਸਕੀ। ਰੇਲਵੇ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਨਾਖਤ ਲਈ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਹੈ। ਬਜੁਰਗ ਦੀ ਉਮਰ ਕਰੀਬ 65—70 ਸਾਲ ਨਜਰ ਆ ਰਹੀ ਹੈ। ਜਿਸ ਦੇ ਵਾਲ ਰੰਗ ਚਿੱਟੇ, ਕਲੀਨਸ਼ੇਵ ਹੈ।
