*ਰੇਲਵੇ ਪਾਣੀ ਸੇਵਾ ਦਲ ਨੇ ਛਬੀਲ ਲਾ ਕੇ ਯਾਤਰੀਆਂ ਨੂੰ ਪਿਲਾਇਆ ਠੰਢਾ ਮਿੱਠਾ ਦੁੱਧ*

0
31

ਮਾਨਸਾ 17 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)

ਮਾਨਸਾ ਦੇ ਰੇਲਵੇ ਸਟੇਸ਼ਨ ਤੇ ਪਿਛਲੇ ਲੰਮੇ ਸਮੇਂ  ਤੋਂ ਅੱਤ ਦੀ ਗਰਮੀ ਵਿੱਚ ਯਾਤਰੀਆਂ ਨੂੰ ਪਾਣੀ ਪਿਆ ਕੇ ਉਨ੍ਹਾਂ ਦੀ ਪਿਆਸ ਬੁਝਾਉਣ ਦਾ ਕੰਮ ਕਰ ਰਹੀ ਸੰਸਥਾ ਰੇਲਵੇ ਪਾਣੀ ਸੇਵਾ ਦਲ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਖੂਨਦਾਨੀ ਸੰਜੀਵ ਪਿੰਕਾ, ਪਵਨ ਧੀਰ, ਬਿੰਦਰਪਾਲ ਗਰਗ ,ਕਿ੍ਸਨ ਬਾਂਸਲ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਇਹ ਸੇਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਫਿਰੋਜ਼ਪੁਰ ਦਿੱਲੀ ਮੇਨ ਟਰੈਕ ਹੋਣ ਕਾਰਨ ਮਾਨਸਾ ਪਹੁੰਚਣ ਸਮੇਂ ਗੱਡੀਆਂ ਦੇ ਮੁਸਾਫਿਰਾਂ ਨੂੰ ਠੰਢੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਦਲ ਦੇ ਸੇਵਾਦਾਰਾਂ ਵਲੋਂ ਖੁੱਦ ਹਾਜ਼ਰ ਹੋ ਕੇ ਪਿਆਸੇ ਮੁਸਾਫਿਰਾਂ ਨੂੰ ਪਾਣੀ ਪਿਆਇਆ ਜਾਂਦਾ ਹੈ ਉਸ ਦੇ ਨਾਲ ਹੀ ਉਨ੍ਹਾਂ ਦੀਆਂ ਬੋਤਲਾਂ ਵੀ ਪਾਣੀ ਨਾਲ ਭਰ ਕੇ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਵਲੋਂ ਇਹ ਸੇਵਾ ਹਰੇਕ ਯਾਤਰੂ ਗੱਡੀ ਤੇ ਸਵੇਰ ਤੋਂ ਸ਼ਾਮ ਤੱਕ ਕੀਤੀ ਜਾਂਦੀ ਹੈ।ਇਸੇ ਲੜੀ ਤਹਿਤ ਅੱਜ ਨਿਰਜਲਾ ਇਕਾਦਸ਼ੀ ਮੌਕੇ ਦਲ ਵੱਲੋਂ  ਠੰਢੇ ਮਿੱਠੇ ਦੁੱਧ ਦੀ ਸੇਵਾ ਚ ਯਾਤਰੀਆਂ ਲਈ ਛਬੀਲ ਲਗਾਈ ਗਈ ਹੈ ।ਰੇਲਵੇ ਪਾਣੀ ਸੇਵਾ ਦਲ ਵਲੋਂ ਚਲਾਈ ਜਾ ਰਹੀ ਇਸ ਸੇਵਾ ਲਈ ਸ਼ਹਿਰ ਦੇ ਸਮਾਜਸੇਵੀ ਅਸ਼ੋਕ ਲਾਲੀ, ਸੰਜੀਵ ਪਿੰਕਾ, ਬਲਜੀਤ ਸ਼ਰਮਾਂ, ਪ੍ਰਵੀਨ ਟੋਨੀ ਅਤੇ ਰਜੇਸ਼ ਪੰਧੇਰ ਵਲੋਂ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਤ ਦੀ ਗਰਮੀ ਵਿੱਚ ਪਿਆਸੇ ਯਾਤਰੀਆਂ ਲਈ ਸਮਰਪਿਤ ਇਹ ਸੰਸਥਾ ਨਿਰਸਵਾਰਥ ਸੇਵਾ ਕਰ ਰਹੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਇਸ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ।

ਪ੍ਰਧਾਨ ਨਰੇਸ਼ ਭੈਣੀ ਨੇ ਦੱਸਿਆ ਕਿ ਇਸ ਗਰਮੀਆਂ ਦੇ ਦਿਨਾਂ ਵਿੱਚ ਲੋਕਾਂ ਵਲੋਂ ਸਮੇਂ ਸਮੇਂ ਤੇ ਜਨਮਦਿਨ, ਬਰਸੀ ,ਵਿਆਹ ਦੀਆਂ ਵਰੇਗੰਢਾ ਦੀ ਖੁਸ਼ੀ ਠੰਢੇ ਮਿੱਠੇ ਪਾਣੀ ਦੀ ਸੇਵਾ ਲਈ ਸਹਿਯੋਗ ਦੇ ਕੇ ਯਾਤਰੀਆਂ ਲਈ ਛਬੀਲ ਦਾ ਪ੍ਰਬੰਧ ਦਲ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਕਾਰਜ ਕਰਨ ਨਾਲ ਮਨ ਨੂੰ ਸਕੂਨ ਤੇ ਸ਼ਾਂਤੀ ਪ੍ਰਦਾਨ ਹੁੰਦੀ ਹੈ।

ਇਸ ਮੌਕੇ ਦੀਵਾਨ ਚੰਦ, ਪੂਰਨ ਸਿੰਘ , ਸੁਰਿੰਦਰ ਲਾਲੀ, ਕਸ਼ਮੀਰ ਸਿੰਘ, ਧਰਮਭਵੀਰ, ਸੱਤਪਾਲ ਸਿੰਘ, ਮੁਕੰਦੀ ਲਾਲ,ਧਰਮਵੀਰ, ਗੋਰਾ ਲਾਲ ਬਾਂਸਲ,ਰਕੇਸ਼ ਕੁਮਾਰ ਤੋਤਾ, ਸੁਰੇਸ਼ ਮੋਠਾਂ,ਨਰੇਸ਼ ਕੁਮਾਰ, ਸੱਤਪਾਲ, ਭੋਲਾ ਰਾਮ, ਦੇਸ਼ ਰਾਜ, ਕਾਮਰੇਡ ਪੱਪੂ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here