*ਰੂਸ-ਯੂਕਰੇਨ ਜੰਗ ਵਿਚਾਲੇ ਕਿਮ ਜੋਂਗ ਦਾ ਖਤਰਨਾਕ ਕਾਰਾ! ਹਫਤੇ ‘ਚ ਦੂਜੀ ਵਾਰ ਸੈਟੇਲਾਈਟ ਸਿਸਟਮ ਦਾ ਪ੍ਰੀਖਣ, ਕੱਲ੍ਹ ਵੀ ਦਾਗੀ ਗਈ ਮਿਜ਼ਾਈਲ*

0
73

ਸਿਓਲ ,06,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਦੱਖਣੀ ਕੋਰੀਆ ਵਿੱਚ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਜਾਸੂਸੀ ਉਪਗ੍ਰਹਿ ਪ੍ਰਣਾਲੀ ਦਾ ਪ੍ਰੀਖਣ ਕਰਕੇ ਮਾਹੌਲ ਗਰਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਿਮ ਜੋਂਗ ਨੇ ਇੱਕ ਸੀਕ੍ਰੇਟ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਸੀ।

ਇਸ ਸਭ ਦੇ ਵਿਚਕਾਰ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਇਹ ਇੱਕ ਤਰ੍ਹਾਂ ਦੀ ਸਾਜ਼ਿਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਕਿਮ ਜੋਂਗ ਉਨ ‘ਤੇ ਗਲੋਬਲ ਦਬਾਅ ਦਾ ਕੋਈ ਅਸਰ ਨਹੀਂ। ਦੇਸ਼ ਦਾ ਸ਼ਾਸਕ ਕਿਮ ਜੋਂਗ ਲਗਾਤਾਰ ਆਪਣੇ ਫੌਜੀ ਹਥਿਆਰਾਂ ਤੇ ਸਬੰਧਤ ਸਾਜ਼ੋ-ਸਾਮਾਨ ਨੂੰ ਆਧੁਨਿਕ ਬਣਾਉਣ ਵਿੱਚ ਲੱਗਾ ਹੋਇਆ ਹੈ।

ਸ਼ਨੀਵਾਰ ਨੂੰ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਗਿਆ
ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸ਼ਨੀਵਾਰ ਸਵੇਰੇ ਅਣਪਛਾਤੀ ਮਿਜ਼ਾਈਲ ਦਾ ਪ੍ਰੀਖਣ ਕਰਕੇ ਆਲੇ-ਦੁਆਲੇ ਦੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਸੀ। ਮਿਜ਼ਾਈਲ ਨੂੰ ਕੋਰੀਆਈ ਪ੍ਰਾਇਦੀਪ ਦੇ ਪੂਰਬ ਵੱਲ ਸਮੁੰਦਰ ਵੱਲ ਦਾਗਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਇਸ ਸਾਲ ਹੁਣ ਤੱਕ ਕੁੱਲ 9 ਮਿਜ਼ਾਈਲ ਪ੍ਰੀਖਣ ਕਰ ਚੁੱਕਾ ਹੈ

ਜਨਵਰੀ ਵਿੱਚ 7 ਹਥਿਆਰਾਂ ਦਾ ਪ੍ਰੀਖਣ ਵੀ ਕੀਤਾ ਸੀ
ਉੱਤਰੀ ਕੋਰੀਆ ਨੇ ਜਨਵਰੀ ਮਹੀਨੇ ਵਿੱਚ ਸੱਤ ਹਥਿਆਰਾਂ ਦਾ ਪ੍ਰੀਖਣ ਵੀ ਕੀਤਾ ਸੀ, ਜਿਸ ਵਿੱਚ 2017 ਤੋਂ ਬਾਅਦ ਬਣਾਈ ਗਈ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਵੀ ਸ਼ਾਮਲ ਹੈ। ਉਸ ਦੌਰਾਨ ਕਿਹਾ ਗਿਆ ਸੀ ਕਿ ਇੱਥੋਂ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭੜਕਾਉਣ ਲਈ ਇਹ ਕਦਮ ਚੁੱਕਿਆ ਸੀ।

ਦੱਖਣੀ ਕੋਰੀਆ ਨੇ ਦੱਸਿਆ ਸੰਕਟ
ਦੱਖਣੀ ਕੋਰੀਆ ਦੇ ਸੈਨਾ ਮੁਖੀ ਨੇ ਮਿਜ਼ਾਈਲ ਪ੍ਰੀਖਣ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਲਗਾਤਾਰ ਜਾਂਚ ਦੁਨੀਆ ਲਈ ਖਤਰਨਾਕ ਹੈ। ਇਸ ਉਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਵੀ ਹਥਿਆਰਾਂ ਦੇ ਪ੍ਰੋਗਰਾਮ ਦੇ ਵਿਸਤਾਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕਿਹਾ ਕਿ ਉੱਤਰੀ ਕੋਰੀਆ ਇੱਕ ਵਾਰ ਫਿਰ ਤੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਪ੍ਰੀਖਣ ਸ਼ੁਰੂ ਕਰ ਸਕਦਾ ਹੈ, ਜਿਸ ਨਾਲ ਖੇਤਰ ‘ਚ ਫਿਰ ਤੋਂ ਜੰਗ ਦਾ ਮਾਹੌਲ ਪੈਦਾ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here