*ਰੁੱਖ ਵਾਤਾਵਰਣ ਨੂੰ ਬਚਾਉਣ ਚ ਵੱਡੀ ਭੂਮਿਕਾ ਨਿਭਾਉਂਦੇ ਹਨ… ਹੇਮਾ ਗੁਪਤਾ*

0
30

ਮਾਨਸਾ, 14 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਪੈਕਸ ਕਲੱਬ ਮਾਨਸਾ ਵਲੋਂ ਸਾਵਨ ਮਹੀਨੇ ਤੋਂ ਵਾਤਾਵਰਣ ਨੂੰ ਬਚਾਉਣ ਲਈ ਸ਼ੁਰੂ ਕੀਤੀ ਰੁੱਖ ਲਗਾਉਣ ਦੀ ਮੁਹਿੰਮ ਦੇ ਅਖੀਰਲੇ ਪੜਾਅ ਚ ਖਾਲਸਾ ਸਕੂਲ ਦੇ ਕਿ੍ਕਟ ਸਟੇਡੀਅਮ ਵਾਲੇ ਗਰਾਉਂਡ ਚ ਅੰਬਾਂ ਅਤੇ ਬੇਰੀਆਂ ਦੇ ਰੁੱਖ ਲਗਾਏ ਗਏ।ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਕਾਲੋਨਾਈਜ਼ਰ ਸੰਦੀਪ ਬਾਟਲਾ ਐਮ.ਡੀ.ਸਮਾਰਟ ਮੂਵ ਗਰੁੱਪ ਵਲੋਂ ਰੁੱਖਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਕੀਤੇ ਟ੍ਰੀ ਗਾਰਡਾਂ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਕਈ ਸਾਂਝੀਆਂ ਥਾਵਾਂ ਤੇ ਰੁੱਖ ਲਗਾਏ ਗਏ ਹਨ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਰੇਲਵੇ ਫਾਟਕ ਦੇ ਨਜ਼ਦੀਕ, ਸਬਜ਼ੀ ਮੰਡੀ, ਲਿੰਕ ਰੋਡ, ਜੰਡਾਂਵਾਲਾ ਸਕੂਲ ਦੇ ਬਾਹਰ ਸਮੇਤ ਕਈ ਥਾਵਾਂ ਤੇ ਇਹ ਰੁੱਖ ਲਗਾਏ ਗਏ ਹਨ।

ਇਸ ਮੌਕੇ ਮੈਡਮ ਹੇਮਾ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਅੱਤ ਦੀ ਗਰਮੀ ਦਾ ਮੁੱਖ ਕਾਰਨ ਰੁੱਖਾਂ ਦੀ ਕਮੀਂ ਹੈ ਸੜਕਾਂ ਦੇ ਚੋੜੇ ਕਰਨ ਕਾਰਨ ਰੁੱਖਾਂ ਦੀ ਕਟਾਈ ਜ਼ਿਆਦਾ ਹੋ ਰਹੀ ਹੈ ਅਤੇ ਵੱਡੀਆਂ ਵੱਡੀਆਂ ਬਿਲਡਿਗਾਂ ਬਨਣ ਕਾਰਨ ਲੱਕੜ ਦੀ ਮੰਗ ਵਧਣ ਕਾਰਨ ਵੀ ਜ਼ਿਆਦਾ ਰੁੱਖ ਕੱਟੇ ਜਾ ਰਹੇ ਹਨ ਜਿਸਦਾ ਵਾਤਾਵਰਣ ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ ਵਾਤਾਵਰਣ ਦੂਸ਼ਿਤ ਹੋ ਗਿਆ ਹੈ ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ ਜਿਸ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾਵੇ ਕਿਉਂਕਿ ਰੁੱਖ ਵਾਤਾਵਰਣ ਨੂੰ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਅਪੈਕਸ ਕਲੱਬ ਵਲੋਂ ਜੋ ਵੀ ਰੁੱਖ ਲਗਾਏ ਗਏ ਹਨ ਉਨ੍ਹਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਪੈਕਸ ਕਲੱਬ ਮਾਨਸਾ ਦੀ ਰੁੱਖ ਲਗਾਓ ਵਾਤਾਵਰਣ ਬਚਾਓ ਮੁਹਿੰਮ ਚ ਜਿੱਥੇ ਸਮਾਰਟ ਮੂਵ ਗਰੁੱਪ ਦਾ ਸਹਿਯੋਗ ਰਿਹਾ ਉਸ ਦੇ ਨਾਲ ਹੀ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ, ਸੰਦੀਪ ਕੁਮਾਰ, ਵਿਜੇ ਕੁਮਾਰ ਗਰਗ ਦਾ ਵਿਸ਼ੇਸ਼ ਸਹਿਯੋਗ ਮਿਲਦਾ ਰਿਹਾ।ਇਸ ਮੌਕੇ ਮੈਡਮ ਹੇਮਾ ਗੁਪਤਾ,ਬਲਵੀਰ ਅਗਰੋਈਆ,ਸੰਦੀਪ ਕੁਮਾਰ, ਵਿਜੇ ਗਰਗ, ਕਮਲ ਗਰਗ, ਬਿੱਟੂ ਸ਼ਰਮਾਂ ਅਤੇ ਸੰਜੀਵ ਪਿੰਕਾ ਹਾਜ਼ਰ ਸਨ

LEAVE A REPLY

Please enter your comment!
Please enter your name here