ਰਿਸ਼ਵਤਖੋਰੀ ਮਾਮਲੇ ‘ਚ ਮੁਲਜ਼ਮ SHO ਚਾਰ ਦਿਨਾਂ ਦੀ CBI ਰਿਮਾਂਡ ‘ਤੇ

0
212

ਚੰਡੀਗੜ੍ਹ 25 ਜੁਲਾਈ (ਸਾਰਾ ਯਹਾ/ਬਿਓਰੋ ਰਿਪੋਰਟ)  : ਰਿਸ਼ਵਤਖੋਰੀ ਮਾਮਲੇ ‘ਚ ਮੁਲਜ਼ਮ ਮਨੀ ਮਾਜਰਾ ਦੀ ਸਾਬਕਾ ਐਸਐਚਓ ਜਸਵਿੰਦਰ ਕੌਰ ਨੂੰ ਚਾਰ ਦਿਨਾਂ ਦੀ CBI ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।ਅੱਜ ਜਸਵਿੰਦਰ ਕੌਰ ਨੇ CBI ਅਦਾਲਤ ਚੰਡੀਗੜ੍ਹ ‘ਚ ਸਰੈਂਡਰ ਕੀਤਾ ਸੀ।ਸੀਬੀਆਈ ਨੇ ਅਦਾਲਤ ਕੋਲੋਂ ਪੰਜ ਤੋਂ ਸੱਤ ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਸੀ।ਪਰ ਅਦਾਲਤ ਨੇ ਚਾਰ ਦਿਨਾਂ ਦਾ ਰਿਮਾਂਡ ਹੀ ਦਿੱਤਾ ਹੈ।

ਜਸਵਿੰਦਰ ਕੌਰ ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ‘ਚ ਫਰਾਰ ਚੱਲ ਰਹੀ ਸੀ।ਪੁਲਿਸ ਨੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ। ਗ੍ਰਿਫਤਾਰੀ ਤੋਂ ਬਚਣ ਦੇ ਲਈ ਜਸਵਿੰਦਰ ਕੌਰ ਨੇ ਪਹਿਲਾਂ 9 ਜੁਲਾਈ ਨੂੰ CBI ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜੋ ਕੋਰਟ ਨੇ 10 ਜੁਲਾਈ ਨੂੰ ਖ਼ਾਰਜ ਕਰ ਦਿੱਤੀ ਸੀ।

ਇਸ ਤੋਂ ਬਾਅਦ ਜਸਵਿੰਦਰ ਕੌਰ ਨੇ ਹਾਈ ਕੋਰਟ ਦਾ ਰੁਖ ਕੀਤਾ ਪਰ ਹਾਈਕੋਰਟ ਨੇ ਵੀ ਜਸਵਿੰਦਰ ਕੌਰ ਨੂੰ ਅਗਾਊਂ ਜ਼ਮਾਨਤ ਨਹੀਂ ਦਿੱਤੀ।ਜਸਵਿੰਦਰ ਕੌਰ ਤੇ ਇਲਜ਼ਾਮ ਹੈ ਕਿ ਉਸ ਨੇ ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਤੋਂ ਪੰਜ ਲੱਖ ਰੁਪਏ ਰਿਸ਼ਵਤ ਮੰਗੀ ਸੀCBI ਅਦਾਲਤ ਨੇ ਜਸਵਿੰਦਰ ਕੌਰ ਨੂੰ 29 ਜੁਲਾਈ ਤੱਕ ਸਰੈਂਡਡਰ ਕਰਨ ਦੇ ਹੁਕਮ ਦਿੱਤੇ ਸਨ।ਅਦਾਲਤ ਨੇ ਉਸਨੂੰ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਸਰੰਡਰ ਨਹੀਂ ਕਰਦੀ ਤਾਂ ਉਸਨੂੰ ਪਰੋਕਲੇਮਡ ਓਫੈਂਡਰ (PO)ਐਲਾਨਿਆ ਜਾਵੇਗਾ।

ਉਧਰ ਇਸ ਮਾਮਲੇ ਤੇ ਜਸਵਿੰਦਰ ਦਾ ਕਹਿਣਾ ਹੈ ਕਿ ਉਹ ਬਿਲਕੁੱਲ ਨਿਰਦੋਸ਼ ਹੈ ਅਤੇ ਉਸਨੂੰ ਇਸ ਮਾਮਲੇ ‘ਚ ਫਸਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here