ਰਿਲਾਇੰਸ ਪੰਪ ਦਾ ਘਿਰਾਓ ਜਾਰੀ..!ਤਿੰਨੇ ਖੇਤੀ ਬਿੱਲ ਜਦੋਂ ਤੱਕ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ..!!

0
25

ਬੁਢਲਾਡਾ 16 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) ਕਿਸਾਨਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤਾ ਜਾਣ ਵਾਲਾ ਧਰਨਾ ਅੱਜ 16 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਤਿੰਨੇ ਖੇਤੀ ਅਤੇ ਦੇਸ਼ ਵਿਰੋਧੀ ਆਰਡੀਨੈਸਾਂ ਜਦੋਂ ਤੱਕ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਰਤੀ- ਕਾਮਿਆਂ ਨੂੰ ਕਿਹਾ ਕਿ ਇਸ ਅੰਦੋਲਨ ਵਿੱਚ ਉਨ੍ਹਾਂ ਨੂੰ ਕਿਸਾਨੀ ਨਾਲ ਲੱਕ ਬੰਨਕੇ ਨਿੱਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਕਿਰਤੀ ਦੇ ਦੁੱਖ ਸੁੱਖ ਸਾਂਝ ਪੁਰਾਣੀ ਹੈ ਇਸ ਤੇ ਅੱਜ ਵੀ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾ ਦੇ ਸਮੱਰਥਕਾਂ ਨੂੰ ਅਪੀਲ ਕੀਤੀ ਕਿ ਉਸ ਆਪੋ-ਆਪਣੀਆਂ ਇਨਾਂ ਸਿਆਸੀ ਧਿਰਾਂ ਤੇ ਦਬਾਅ ਪਾਉਣ ਕਿ ਉਹ ਖੇਤੀ ਨਾਲ ਸਬੰਧਿਤ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਕਿਸਾਨਾਂ ਸਿਰ ਚੜਿਆਂ ਕਰਜਾ ਮੁਆਫ ਕਰਨ , ਬਿਜਲੀ ਸੋਧ ਬਿੱਲ 2020 ਵਾਪਸ ਕਰਵਾਉਣ।ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। 

LEAVE A REPLY

Please enter your comment!
Please enter your name here