ਬੁਢਲਾਡਾ 30 ਅਕਤੂਬਰ (ਸਾਰਾ ਯਹਾ /ਅਮਨ ਮਹਿਤਾ): ਕਿਸਾਨ ਮਜਦੂਰ ਵਿਰੋਧੀ ਲਏ ਜਾ ਰਹੇ ਫੈਸਲੇ ਸਰਕਾਰਾਂ ਨੂੰ ਮੜੀਆਂ ਦੇ ਰਾਹ ਤੋਰਨਗੇ। ਇਹ ਸ਼ਬਦ ਅੱਜ ਇੱਥੇ ਰਿਲਾਇੰਸ ਪੰਪ ਤੇ ਦਿੱਤੇ ਜਾ ਰਹੇ 30 ਵੇ ਦਿਨ ਦੇ ਧਰਨੇ ਮੋਕੇ ਕਿਸਾਨ ਆਗੂਆਂ ਲੇ ਕਹੇ। ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨਾਂ ਖਿਲਾਫ਼ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਤੇ ਮੋਰਚਾ 30ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ਤੇ ਘੜੇ ਫੈਸਲੇ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਸਜ਼ਾ ਬਹੁਤ ਹੀ ਨਿੰਦਣਯੋਗ ਹੈ। ਇਸ ਆਰਡੀਨੈਂਸ ਚੌਂ ਪ੍ਰਦੂਸ਼ਣ ਨੂੰ ਰੋਕਣ ਨਾਲੋਂ ਕਿਸਾਨੀ ਨੂੰ ਜਮੀਨਾਂ ਤੋਂ ਵਾਂਝੇ ਕਰਨ ਭਾਵਨਾ ਵਧੇਰੇ ਝਲਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 5 ਨਵੰਬਰ ਦਾ ਦੇਸ਼ ਭਰ ਵਿੱਚ ਚੱਕਾ ਜਾਮ ਅਤੇ 26^27 ਨਵੰਬਰ ਦਾ ਦਿੱਲੀ ਮਾਰਚ ਦੇ ਦੋਵੇਂ ਐਕਸ਼ਨ ਮੋਦੀ ਸਰਕਾਰ ਦੀਆਂ ਜੜਾਂ ਉਖਾੜ ਕੇ ਰੱਖ ਦੇਣਗੇ। ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਪਰਸ਼ੋਤਮ ਸਿੰਘ ਗਿੱਲ , ਆਲ ਇੰਡੀਆ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ, ਆਦਿ ਹਾਜ਼ਰ ਸਨ।