
ਬੁਢਲਾਡਾ 9 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਅੱਗਰਵਾਲ ਸਮਾਜ ਸਭਾ ਦੀ ਚੋਣ ਮੀਟਿੰਗ ਅੰਨਪੂਰਨਾ ਭੋਜਨ ਭੰਡਾਰ ਦੇ ਲੰਗਰ ਹਾਲ ਵਿੱਚ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਗਿਆਨ ਚੰਦ ਬਾਂਸਲ (ਰਾਹੁਲ) ਨੂੰ ਪ੍ਰਧਾਨ ਚੁਣਿਆ ਗਿਆ ਅਤੇ ਨਵੀ ਟੀਮ ਚੁਣਨ ਦੇ ਅਧਿਕਾਰ ਵੀ ਨਵ ਨਿਯੁਕਤ ਪ੍ਰਧਾਨ ਨੂੰ ਸੌਂਪੇ ਗਏ। ਇਸ ਮੌਕੇ ਨੰਦ ਕਿਸ਼ੋਰ, ਯਸ਼ਪਾਲ ਗਰਗ, ਬਿਪਨ ਬਿਹਾਰੀ, ਅਸ਼ੋਕ ਜਿੰਦਲ, ਅਸ਼ੋਕ ਗਰਗ, ਰਤਨ ਲਾਲ, ਸੁਭਾਸ਼ ਗੋਇਲ, ਅਮਨ ਸਿੰਗਲਾ, ਰਾਜ ਕੁਮਾਰ ਕਾਂਸਲ, ਰਮੇਸ਼ ਕੁਮਾਰ, ਦੀਪਕ ਰਿੰਕੂ, ਪ੍ਰਸ਼ੋਤਮ ਗੁਪਤਾ ਆਦਿ ਹਾਜਰ ਸਨ।
