ਰਾਹੁਲ ਗਾਂਧੀ ਧਰਨੇ ‘ਤੇ ਬੈਠੇ
ਹੁਣ ਰਾਹੁਲ ਗਾਂਧੀ ਨੂੰ ਲਖਨਾਊ ਏਅਰਪੋਰਟ ਉੱਪਰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਸੁਰੱਖਿਆ ਬਲ ਕਾਂਗਰਸੀ ਲੀਡਰਾਂ ਨੂੰ ਆਪਣੀ ਗੱਡੀ ਵਿੱਚ ਲੈ ਜਾਣਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਆਪਣੀ ਕਾਰ ਵਿੱਚ ਹੀ ਲਖੀਮਪੁਰ ਜਾਣਗੇ। ਰਾਹੁਲ ਗਾਂਧੀ ਏਅਰਪੋਰਟ ਉੱਪਰ ਹੀ ਧਰਨੇ ‘ਤੇ ਬੈਠ ਗਏ ਹਨ।
ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਨਹੀਂ ਗਏ: ਰਾਹੁਲ
ਰਾਹੁਲ ਗਾਂਧੀ ਨੇ ਕਿਹਾ, “ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਨਹੀਂ ਗਏ, ਲਖੀਮਪੁਰ ਕਿਸਾਨ ਕਤਲੇਆਮ ਵਿੱਚ ਮਾਰੇ ਗਏ ਕਿਸਾਨਾਂ ਦਾ ਪੋਸਟਮਾਰਟਮ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਅੱਜ ਅਸੀਂ ਦੋ ਮੁੱਖ ਮੰਤਰੀਆਂ ਨਾਲ ਲਖਨਊ ਜਾਣ ਦੀ ਕੋਸ਼ਿਸ਼ ਕਰਾਂਗੇ, ਉਸ ਤੋਂ ਬਾਅਦ ਅਸੀਂ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਕ ਚਿੱਠੀ ਲਿਖੀ ਹੈ, ਅਸੀਂ ਤਿੰਨ ਲੋਕ ਜਾ ਰਹੇ ਹਾਂ, 144 ਪੰਜ ਲੋਕਾਂ ਨੂੰ ਰੋਕ ਸਕਦਾ ਹੈ, ਇਸ ਲਈ ਅਸੀਂ ਤਿੰਨ ਲੋਕਾਂ ਨੂੰ ਜਾ ਰਹੇ ਹਾਂ।