*ਰਾਹਗੀਰਾ ਪਾਸੋਂ ਹਨੇਰੇ/ਸਵੇਰੇ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਵਾਲੇ ਗਿਰੋਹਾਂ ਦਾ ਪਰਦਾਫਾਸ*

0
102

ਮਾਨਸਾ, 16—04—2022 (ਸਾਰਾ ਯਹਾਂ/ ਮੁੱਖ ਸੰਪਾਦਕ ) ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ
ਗਿਆ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਮਾਨਸਾ ਜਾਂ ਇਸਦੇ ਆਸ—ਪਾਸ ਦੇ ਏਰੀਆ ਵਿੱਚ ਰਾਹਗੀਰਾਂ ਪਾਸੋਂ ਮੋਬਾਇਲ ਫੋਨ ਖੋਹਣ
ਦੀਆ ਹੋ ਰਹੀਆ ਵਾਰਦਾਤਾਂ ਨੂੰ ਟਰੇਸ ਕਰਦਿਆ 3 ਮੁਕੱਦਮਿਆਂ ਵਿੱਚ 7 ਮੁਲਜਿਮਾਂ ਬਲਵਿੰਦਰ ਸਿੰਘ ਉਰਫ ਗਗਨਦੀਪ ਉਰਫ ਗੱਗੂ
ਪੁੱਤਰ ਨਸ਼ੀਬ ਸਿੰਘ ਵਾਸੀ ਮਾਨਸਾ, ਮੰਦਰ ਸਿੰਘ ਉਰਫ ਕਾਲੂ ਪੁੱਤਰ ਸੇਵਕ ਸਿੰਘ ਵਾਸੀ ਬੁਰਜ ਹਰੀਕੇ, ਸੁਖਚੈਨ ਸਿੰਘ ਉਰਫ ਸੁੱਖਾ
ਪੁੱਤਰ ਗੁਰਮੀਤ ਸਿੰਘ ਵਾਸੀ ਮਾਨਸਾ ਅਤੇ 2 ਨਾਬਾਲਗ ਮੁਲਜਿਮਾਂ ਘਨੱਈਆ ਪੁੱਤਰ ਰਾਜੂ ਵਾਸੀ ਯੂਪੀ. ਹਾਲ ਮਾਨਸਾ, ਹਰਨਰੇਸ਼
ਉਰਫ ਕਾਲੂ ਪੁੱਤਰ ਨਰਿੰਦਰ ਸਿੰਘ ਵਾਸੀ ਮਾਨਸਾ ਅਤੇ 2 ਹੋਰ ਮੁਲਜਿਮਾਂ ਅਜੇ ਕੁਮਾਰ ਉਰਫ ਨੇਪਾਲੀ ਪੁੱਤਰ ਬਲਵੀਰ ਸਿੰਘ ਅਤੇ
ਲਖਵਿੰਦਰ ਸਿੰਘ ਉਰਫ ਭਾਰਤ ਪੁੱਤਰ ਬਲਤੇਜ ਸਿੰਘ ਵਾਸੀਅਨ ਮਾਨਸਾ ਨੁੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਪਾਸੋਂ 13 ਮੋਬਾਇਲ
ਫੋਨ, 1 ਬੈਂਟਰੀ ਅਤੇ ਵਾਰਦਾਤਾਂ ਵਿੱਚ ਵਰਤਿਆ ਇੱਕ ਮੋਟਰਸਾਈਕਲ ਪਲਟੀਨਾ ਨੰ: ਪੀਬੀ.31ਯੂ—9441, ਇੱਕ ਸਕੂਟਰੀ ਮਾਰਕਾ
ਹੀਰੋ ਨੰ: ਪੀਬੀ.31 ਡਬਲਯੂ—7712 ਅਤੇ ਇੱਕ ਮੋਟਰਸਾਈਕਲ ਮਾਰਕਾ ਪੀਬੀ. 31ਕੇ—1970 ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਿਆ ਗਿਆ ਹੈ।

ਇਸ ਸਬੰਧੀ ਸ੍ਰੀ ਗੋਬਿੰਦਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਵੱਲੋਂ ਪ੍ਰੈਸ ਨੂੰ ਜਾਣਕਾਰੀ
ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ
ਇਲਾਕਾ ਥਾਣਾ ਰਾਵਾਨਾ ਸੀ। ਪੁਲਿਸ ਪਾਰਟੀ ਪਾਸ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 71 ਮਿਤੀ 15—04—2022 ਅ/ਧ
379—ਬੀ, 379,411 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਐਸ.ਆਈ. ਹਰਭਜਨ ਸਿੰਘ ਸਮੇਤ ਪੁਲਿਸ
ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਰਕਾਰੀ ਨਹਿਰੂ ਕਾਲਜ ਮਾਨਸਾ ਦੀ ਬੈਕਸਾਈਡ ਨਾਕਾਬੰਦੀ ਕਰਕੇ ਉਕਤ ਤਿੰਨੇ ਮੁਲਜਿਮਾਂ
ਬਲਵਿੰਦਰ ਸਿੰਘ, ਮੰਦਰ ਸਿੰਘ, ਸੁਖਚੈਨ ਸਿੰਘ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ 9 ਮੋਬਾਇਲ ਫੋਨਾਂ ਦੀ ਬਰਾਮਦਗੀ ਕੀਤੀ ਗਈ
ਹੈ। ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤੇ ਵਹੀਕਲ ਇੱਕ ਮੋਟਰਸਾਈਕਲ ਅਤੇ 1 ਸਕੂਟਰੀ ਨੂੰ ਵੀ ਬਰਾਮਦ ਕਰਕੇ ਕਬਜਾ ਪੁਲਿਸ
ਵਿੱਚ ਲਿਆ ਗਿਆ ਹੈ।

ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮੋਬਾਇਲ ਫੋਨ ਖੋਹ ਦੀ ਇੱਕ ਹੋਰ ਵਾਰਦਾਤ ਨੂੰ ਟਰੇਸ ਕਰਦੇ
ਹੋਏ ਮੁਦੱਈ ਜਾਬਿੰਦਖਾਨ ਪੁੱਤਰ ਆਬਿਦਖਾਨ ਵਾਸੀ ਮਾਨਸਾ ਵੱਲੋਂ ਦਰਜ਼ ਕਰਵਾਏ ਮੁਕੱਦਮਾ ਨੰਬਰ 73 ਮਿਤੀ 16—04—2022
ਅ/ਧ 379—ਬੀ, 34 ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ ਦੋ ਨਾਬਾਲਗ ਮੁਲਜਿਮਾਂ ਘਨੱਈਆ ਪੁੱਤਰ ਰਾਜੂ ਵਾਸੀ ਯੂਪੀ. ਹਾਲ
ਮਾਨਸਾ ਅਤੇ ਹਰਨਰੇਸ਼ ਉਰਫ ਕਾਲੂ ਪੁੱਤਰ ਨਰਿੰਦਰ ਸਿੰਘ ਵਾਸੀ ਮਾਨਸਾ ਨੂੰ ਫੜ ਕੇ ਉਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ
ਵੀਵੋ ਕੰਪਨੀ ਬਰਾਮਦ ਕੀਤਾ ਗਿਆ ਹੈ, ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਪੀਬੀ. 31ਕੇ—1970 ਨੂੰ
ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਹਨਾਂ ਦੋਵਾਂ ਨਾਬਾਲਗ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਬਾਲ ਸੁਧਾਰ
ਘਰ ਫਰੀਦਕੋਟ ਭੇਜਿਆ ਜਾ ਰਿਹਾ ਹੈ।

ਇਸੇ ਤਰਾ ਥਾਣਾ ਸਿਟੀ—1 ਮਾਨਸਾ ਦੇ ਸ:ਥ: ਸ ੇਵਕ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੋਬਾਇਲ ਫੋਨ ਖੋਹਣ ਵਾਲੇ
ਦੋ ਮੁਲਜਿਮਾਂ ਅਜੇ ਕੁਮਾਰ ਉਰਫ ਨੇਪਾਲੀ ਪੁੱਤਰ ਬਲਵੀਰ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਭਾਰਤ ਪੁੱਤਰ ਬਲਤੇਜ ਸਿੰਘ ਵਾਸੀਅਨ
ਮਾਨਸਾ ਨੂੰ ਮੁਕੱਦਮਾ ਨੰਬਰ 74 ਮਿਤੀ 15—04—2022 ਅ/ਧ 379—ਬੀ,379,411 ਹਿੰ:ਦੰ: ਥਾਣਾ ਸਿਟੀ—1 ਮਾਨਸਾ ਵਿੱਚ
ਗ੍ਰਿਫਤਾਰ ਕਰਕੇ ਉਹਨਾ ਪਾਸੋਂ 3 ਕੀ—ਪੈਡ ਮੋਬਾਇਲ ਫੋਨ ਅਤੇ 1 ਬੈਂਟਰੀ ਮਾਰਕਾ ਅਮਰਾਓ ਬਰਾਮਦ ਕੀਤੀ ਗਈ ਹੈ।

ਮੁਲਜਿਮ ਬਲਵਿੰਦਰ ਸਿੰਘ ਅਤੇ ਨਾਬਾਲਗ ਘਨੱਈਆ ਵਿਰੁੱਧ ਪਹਿਲਾਂ ਵੀ ਮੋਬਾਇਲ ਫੋਨ ਖੋਹਣ ਦੇ ਅਤੇ ਮੁਲਜਿਮ
ਮੰਦਰ ਸਿੰਘ ਵਿਰੁੱਧ ਲੜਾਈ—ਝਗੜੇ ਦਾ ਮੁਕੱਦਮਾ ਦਰਜ਼ ਰਜਿਸਟਰ ਹੈ ਅਤੇ ਬਾਕੀ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ
ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋ ਤੋਂ ਚਲਾਇਆ ਹੋਇਆ ਸੀ,
ਇਹਨਾਂ ਵਿਰੁੱਧ ਕਿੱਥੇ ਕਿੱਥੇ ਕਿੰਨੇ ਮੁਕੱਦਮੇ ਦਰਜ਼ ਰਜਿਸਟਰ ਹਨ ਅਤੇ ਕਿੱਥੋ ਕਿਥੋ ਮੋਬਾਇਲ ਫੋਨਾਂ ਦੀ ਖੋਹ ਕੀਤੀ ਗਈ ਹੈ।
ਜਿਹਨਾਂ ਦੀ ਪੁੱਛਗਿੱਛ ਉਪਰੰਤ ਕਈ ਅਣਟਰੇਸ ਕੇਸ/ਵਾਰਦਾਤਾਂ ਦੇ ਟਰੇਸ ਹੋਣ ਦੀ ਸੰਭਾਂਵਨਾ ਹੈ। ਮੁਕੱਦਮਿਆਂ ਦੀ ਤਫਤੀਸ ਜਾਰੀ
ਹੈ।

LEAVE A REPLY

Please enter your comment!
Please enter your name here