ਰਾਸ਼ਟਰੀ ਸੇਵਾ ਸੰਘ ਵਲੋਂ ਕਰੋਨਾ ਯੋਧਿਆ ਵਜੋ ਕੰਮ ਕਰ ਰਹੇ ਸਿਹਤ ਕਰਮਚਾਰੀਆ ਤੇ ਕੀਤੀ ਫੁੱਲਾਂ ਦੀ ਵਰਖਾ

0
21

ਬੁਢਲਾਡਾ 29 ਮਈ (ਸਾਰਾ ਯਹਾ/ਅਮਨ ਮਹਿਤਾ): ਕਰੋਨਾ ਵਾਇਰਸ ਦੇ ਖਿਲਾਫ ਸ਼ੁਰੂ ਤੋ ਹੀ ਕਰੋਨਾ ਯੋਧਿਆ ਵਜੋ ਸਬ ਤੋ ਮੋਹਰੀ ਸਥਾਨ ਤੇ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਦੀ ਹੋਸਲਾ ਅਫਜਾਈ ਕਰਦਿਆਂ ਰਾਸ਼ਟਰੀ ਸੇਵਾ ਸੰਘ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ. ਇਸ ਮੋਕੇ ਤੇ ਬੋਲਦਿਆਂ ਸੰਘ ਦੇ ਜਤਿੰਦਰ ਕੁਮਾਰ ਐਡਵੋਕੇਟ, ਸਤੀਸ਼ ਖਿਪਲ ਨੇ ਕਿਹਾ ਕਿ ਇਸ ਲੜਾਈ ਵਿੱਚ ਪੁਲਿਸ ਵਲੋ ਹਰ ਥਾ ਤੇ ਸੰਕਟ ਦੀ ਕੜੀ ਵਿੱਚ ਨਿਭਾਈ ਗਈ ਡਿਊੂਟੀ ਅਤੇ ਸੇਵਾ ਕਾਬਿਲੇ ਤਾਰਿਫ ਹੈ। ਉਨ੍ਹਾਂ ਕਿਹਾ ਕਿ ਸਿਹਤ ਕਰਮਚਾਰੀਆ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਇਤਿਹਾਤਾ ਦੀ ਪਾਲਣਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਕਰਮੀ ਸਭ ਤੋਂ ਅੱਗੇ ਆ ਕੇ ਕਰੋਨਾ ਪੋਜ਼ਟਿਵ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਹਨ ਅਤੇ ਲੋਕਾਂ ਦੇ ਘਰਾਂ ਤੱਕ ਜਾ ਕੇ ਉਨ੍ਹਾਂ ਦੀ ਜਾਂਚ ਵੀ ਕਰ ਰਹੇ ਹਨ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਵਾਰ ਵਾਰ ਅਪੀਲ ਕੀਤੀ ਗਈ ਜਿਸ ਕਰਕੇ ਅੱਜ ਮਾਨਸਾ ਜ਼ਿਲ੍ਹਾ ਪੂਰਾ ਕਰੋ ਨਾ ਮੁਕਤ ਹੋ ਚੁੱਕਿਆ ਹੈ ਅਤੇ ਇਸ ਬਿਮਾਰੀ ਦੇ ਪ੍ਰਕੋਪ ਨੂੰ ਮਾਨਸਾ ਜ਼ਿਲ੍ਹੇ ਵਿੱਚੋਂ ਖ਼ਤਮ ਕੀਤਾ ਗਿਆ ਹੈ। ਇਸ ਲੜਾਈ ਵਿੱਚ ਸਾਥ ਦੇਣ ਤੇ ਅਸੀ ਸੈਲੀਊਟ ਕਰਦੇ ਹਾਂ. ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਸਰਕਾਰ ਦੀਆਂ ਹਦਾਇਤਾ ਦਾ ਪਾਲਣ ਕਰੋ ਅਤੇ ਬੱਚਣ ਦੀ ਕੋਸ਼ਿਸ਼ ਕਰੋ. ਇਸ ਮੌਕੇ ਡਾਕਟਰ ਮੰਗਲਾ ਨੇ ਸੰਘ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਸਤੀਸ਼ ਕੁਮਾਰ, ਨੀਲਕਮਲ, ਕੁਲਜੀਤ ਪਾਠਕ, ਵਰੁਣ ਕੁਮਾਰ, ਰਾਜ ਕੁਮਾਰ , ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।

NO COMMENTS