
ਬੁਢਲਾਡਾ 22 ਸਤਬਰ(ਸਾਰਾ ਯਹਾਂ/ਅਮਨ ਮੇਹਤਾ )ਸਨਾਤਮ ਧਰਮ ਪੰਜਾਬ ਮਹਾਵੀਰ ਦਲ(ਰਜਿ)ਵਲੋਂ ਹਰ ਸਾਲ ਦੀ ਤਰਾਂ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਰਾਮ ਲੀਲਾ ਸਬੰਧੀ ਤਿਆਰੀਆਂ ਰਿਹਸਲ ਬੀਤੇ ਐਤਵਾਰ ਤੋਂ ਸ਼ੁਰੂ ਕਰ ਦਿਤੀ ਹੈ ਇਸ ਸਬੰਧ ਚ ਜਾਣਕਾਰੀ ਦਿਦੇ ਹੋਈ ਰਾਮਲੀਲਾ ਕਮੇਟੀ ਦੇ ਪ੍ਰਧਾਨ ਸਤਪਾਲ ਨੇ ਦਸਿਆ ਕਿ 3 ਅਕਤੂਬਰ ਨੂੰ ਧੂਮ ਧਾਮ ਦੇ ਨਾਲ ਰਾਮਲੀਲਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੌਕੇ ਡਾਈਰੈਕਟਰ ਪਾਲ ਬਿਹਾਰੀ ਬਾਂਸਲ,ਕਾਰਜਕਾਰੀ ਪ੍ਰਧਾਨ ਸੰਕੇਤ ਬਿਹਾਰੀ ,ਅਮ੍ਰਿਤ ਪਾਲ ਖਿਪਲ,ਐਡਵੋਕੇਟ ਰਮਨ ਗਰਗ,ਮਨਮੋਹਨ ਖਿਪਲ,ਸਟੇਜ ਸੈਕਟਰੀ ਮਾਂਗੇ ਰਾਮ, ਸੁਭਾਸ਼ ਗਰਗ,ਇੰਦਰਜੀਤ,ਕਾਲਾ ਸ਼ਰਮਾ,ਮੋਨੂੰ ਸ਼ਰਮਾ ਓਮ ਪ੍ਰਕਾਸ਼ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।
