
ਬੁਢਲਾਡਾ 1 ਨਵੰਬਰ (ਸਾਰਾ ਯਹਾਂ/ ਅਮਨ ਮਹਿਤਾ) ਸ਼੍ਰੀ ਰਾਮ ਲੀਲਾ ਗਰਾਊਂਡ ਵਿਖੇ 2 ਤੋਂ 6 ਨਵੰਬਰ ਨੂੰ ਦਿਵਯ ਜਯੋਤੀ ਸੰਸਥਾਂ ਵੱਲੋਂ ਸ਼੍ਰੀ ਰਾਮ ਕਥਾ ਦੀਆਂ ਤਿਆਰੀਆਂ ਪ੍ਰਬੰਕਾਂ ਵੱਲੋਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਰਾਕੇਸ਼ ਕੁਮਾਰ ਜੈਨ ਨੇ ਦੱਸਿਆ ਕਿ ਇਸ ਰਾਮ ਕਥਾ ਵਿੱਚ ਵਿਸ਼ਵ ਪ੍ਰਸਿੱਧ ਮਨੋ—ਵਿਗਿਆਨਕ ਸਾਧਵੀ ਤ੍ਰਿਪਦਾ ਭਾਰਤੀ ਵਿਸ਼ੇਸ਼ ਤੌਰ ਪਹੁੰਚ ਰਹੇ ਹਨ, ਜੋ ਦੇਸ਼ਾਂ—ਵਿਦੇਸ਼ਾਂ ਦੀ ਯਾਤਰਾ ਕਰਦੇ ਹੋਏ ਕਥਾ ਦੇ ਪ੍ਰੇਮੀਆਂ ਨੂੰ ਕਥਾ ਦੇ ਰੂਪ ਵਿੱਚ ਅੰਮ੍ਰਿਤ ਦਾ ਪਾਨ ਪਿਲਾਉਣਗੇ। ਜਿਨ੍ਹਾਂ ਨਾਲ ਹੋਰ ਸਾਧੂ ਸੰਤ ਵੀ ਪਹੁੰਚ ਰਹੇ ਹਨ। ਜਿਸ ਦੀ ਸੁਰੀਲੀ ਆਵਾਜ਼ ਰਾਹੀਂ ਸਾਰੇ ਕਥਾ ਦਾ ਅੰਮ੍ਰਿਤ ਪਿਲਾਉਣਗੇ।
