
ਚੰਡੀਗੜ੍ਹ,08 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਆਪਣੇ ਹੀ ਡੇਰੇ ਦੀ ਸਾਧਵੀ ਨਾਲ ਕੁਕਰਮ ਦੇ ਦੋਸ਼ੀ ਗੁਰਮੀਤ ਰਾਮ ਰਹੀਮ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਗੁਰੂਗ੍ਰਾਮ ਦੇ ਨਾਮਵਰ ਹਸਪਤਾਲ ਵਿੱਚ ਰਹੇ। ਇਸ ਸਮੇਂ ਦੌਰਾਨ ਮੀਡੀਆ ਨੂੰ ਵੀ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ। 12 ਦਿਨਾਂ ਬਾਅਦ ਜਦੋਂ ਇਹ ਖ਼ਬਰ ਬਾਹਰ ਆਈ ਤਾਂ ਗੁਰੂਗ੍ਰਾਮ ਦੇ ਲੋਕਾਂ ਦੇ ਨਾਲ ਨਾਲ ਮੀਡੀਆ ਵੀ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਸਾਬਕਾ ਡੇਰਾ ਮੁਖੀ ਬਾਬਾ ਰਾਮ ਰਹੀਮ ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ਮਗਰੋਂ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਖ਼ਤ ਕੱਟ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਬਾ ਆਪਣੀ 90 ਸਾਲਾ ਬਿਮਾਰ ਮਾਂ ਨੂੰ ਮਿਲਣ ਲਈ ਗੁਰੂਗ੍ਰਾਮ ਦੇ ਇੱਕ ਨਾਮੀ ਹਸਪਤਾਲ ਵਿੱਚ ਇੱਕ ਦਿਨ ਦੀ ਪੈਰੋਲ ਤੇ ਬਾਹਰ ਆਇਆ ਸੀ। ਇਸ ਦੌਰਾਨ ਬਾਬਾ 24 ਅਕਤੂਬਰ ਸਵੇਰ ਤੋਂ ਸ਼ਾਮ ਤੱਕ ਹਸਪਤਾਲ ਵਿੱਚ ਆਪਣੀ ਮਾਂ ਨਾਲ ਹੀ ਰਿਹਾ ਪਰ ਇਸਦੀ ਸੂਹ ਕਿਸੇ ਨੂੰ ਨਹੀਂ ਮਿਲੀ। ਜਾਣਕਾਰੀ ਅਨੁਸਾਰ ਰੋਹਤਕ ਪੁਲਿਸ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਵਿੱਚ ਗੁਰੂਗ੍ਰਾਮ ਲੈ ਕੇ ਗਈ ਅਤੇ ਸ਼ਾਮ ਨੂੰ ਵਾਪਸ ਮੁੜ ਜੇਲ ਵਿੱਚ ਲੈ ਆਈ। ਦੱਸਿਆ ਜਾ ਰਿਹਾ ਹੈ ਕਿ ਬਾਬੇ ਦੀ ਸੁੱਰਖਿਆ ਵਿੱਚ ਪੁਲਿਸ ਦੀਆਂ ਤਿੰਨ ਕੰਪਨੀਆਂ ਲੱਗੀਆਂ ਸੀ।
ਜਾਣਕਾਰੀ ਮੁਤਾਬਕ ਬਾਬੇ ਨੂੰ ਸੀਕ੍ਰੇਟ ਪੈਰੋਲ ਤੇ 24 ਘੰਟੇ ਲਈ ਜੇਲ ਤੋਂ ਬਾਹਰ ਕੱਢਿਆ ਗਿਆ ਸੀ।ਰਾਮ ਰਹੀਮ ਦੀ ਪੈਰੋਲ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਸਿਰਫ ਕੁੱਝ ਸੀਨੀਅਰ ਅਧਿਕਾਰੀਆਂ ਨੂੰ ਹੀ ਖ਼ਬਰ ਸੀ
