
ਰੋਹਤਕ 06,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਅੱਜ ਫਿਰ ਸਿਹਤ ਵਿਗੜ ਗਈ। ਢਿੱਡ ਵਿੱਚ ਤਕਲੀਫ ਦੀ ਸ਼ਿਕਾਇਤ ਮਗਰੋਂ ਇਲਾਜ ਲਈ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਅਹਿਮ ਗੱਲ ਹੈ ਕਿ ਅਜੇ ਤਿੰਨ ਦਿਨ ਪਹਿਲਾਂ ਵੀ ਡੇਰਾ ਮੁਖੀ ਨੂੰ ਢਿੱਡ ਵਿੱਚ ਦਰਦ ਕਾਰਨ ਪੀਜੀਆਈ ਰੋਹਤਕ ਲਿਆਂਦਾ ਗਿਆ ਸੀ ਤੇ ਜਾਂਚ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ।
