
ਬੁਢਲਾਡਾ 18 ਅਪ੍ਰੈਲ(ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰਿਣੀ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਨੌਵੀਂ ਦੇ ਤਿਉਹਾਰ ਤੇ ਭਗਵਾਨ ਰਾਮ ਜੀ ਦੀ ਜਨਮ ਦੀ ਝਾਂਕੀ ਕੱਢੀ ਗਈ ਅਤੇ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਰਮਾਸ਼ੰਕਰ ਅਤੇ ਸੈਕਟਰੀ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਸੰਸਥਾਂ ਵੱਲੋਂ ਰਾਮ ਪ੍ਰੱਭੂ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਪਹਿਲੇ ਨਵਰਾਤਰੇ ਤੋਂ ਸ਼੍ਰੀ ਰਾਮਾਇਣ ਜੀ ਦਾ ਨਵਪਰਾਇਣ ਦਾ ਪਾਠ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਰੋਜਾਨਾ ਸਵੇਰੇ ਨਵਗ੍ਰਹਿ ਪੂਜਾ, ਹਵਨ ਤੋਂ ਬਾਅਦ ਸ਼੍ਰੀ ਰਾਮਾਇਣ ਜੀ ਦਾ ਪਾਠ ਸ਼ੁਰੂ ਕੀਤਾ ਜਾਂਦਾ ਹੈ। ਸੰਸਥਾਂ ਵੱਲੋਂ ਅਸ਼ਟਮੀ ਵਾਲੇ ਦਿਨ ਰੋਜਾਨਾ ਸ਼੍ਰੀ ਰਾਮਾਇਣ ਪੜ੍ਹਨ ਵਾਲੇ 250 ਮਹਿਲਾਵਾਂ ਅਤੇ ਭਰਾਵਾਂ ਨੂੰ ਸਨਮਾਣਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਮ ਨੌਮੀ ਵਾਲੇ ਦਿਨ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਐਡਵੋਕੇਟ ਵਿਜੈ ਗੋਇਲ, ਡਾ. ਮਦਨ ਲਾਲ, ਕਾਲੂ ਨੇਵਟੀਆਂ, ਰਵਿੰਦਰ ਕੁਮਾਰ ਪੱਪੂ, ਕੁਲਦੀਪ ਸਿੰਗਲਾ, ਕੁਸ਼ਲ ਤਾਇਲ ਮੱਘ, ਰਜਿੰਦਰ ਪ੍ਰਸ਼ਾਦ, ਗੋਰਾ ਲਾਲ, ਰਾਜੇਸ਼ ਕੁਮਾਰ, ਨੀਲ ਕਮਲ, ਸੰਦੀਪ ਕੁਮਾਰ, ਸਾਹਿਲ ਗੋਇਲ, ਵਿਸ਼ਾਲ ਕੁਮਾਰ, ਅਮਿਤ ਕੁਮਾਰ, ਰਾਮ ਬਿਲਾਸ ਆਦਿ ਹਾਜਰ ਸਨ।
