*ਰਾਮ ਨਾਟਕ ਕਲੱਬ ਦੀ ਸਟੇਜ ਤੇ ਹਨੂੰਮਾਨ ਵੱਲੋ ਲਿਆਦੀ ਸੰਜੀਵਨੀ ਬੁੱਟੀ ਦਾ ਦਿ੍ਸ ਰਿਹਾ ਸਲਾਘਾਯੋਗ*

0
123

ਮਾਨਸਾ 12 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਗਿਆਰਵੀਂ ਨਾਇਟ ਦਾ ਉਦਘਾਟਨ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐਡਵੋਕੇਟ ਨੀਸ ਗਰਗ ਤੇ ਜਿੰਮੀ ਸਿੰਗਲਾ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਰਮਾਇਣ ਇੱਕ ਅਜਿਹਾ ਗ੍ਰੰਥ ਹੈ ।ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ ਅਤੇ ਕੋਈ ਅਜਿਹਾ ਰਿਸ਼ਤਾ ਨਹੀ ਜਿਸ ਬਾਰੇ ਰਮਾਇਣ ਵਿਚ ਨਾ ਦਰਸਾਇਆ ਹੋਵੇ ।ਪਰ  ਇਸ ਤੋ ਅਮਲ ਕਰਨ ਦੀ ਲੋੜ ਹੈ। ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਸਾਨੂੰ ਜਿੰਨਾ  ਪੁੰਨ  ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ।ਇਸ ਦੋਰਾਨ ਉਨ੍ਹਾਂ ਨਸ਼ਿਆਂ ਖ਼ਿਲਾਫ਼ ਵੀ ਆਪਣੀ ਆਵਾਜ਼ ਉਠਾਈ।

।ਅੱਜ ਦੀ ਨਾਇਟ ਦੋਰਾਨ ਹਨੂੰਮਾਨ ਵੱਲੋ ਲਿਆਦੀ ਸੰਜੀਵਨੀ ਬੁੱਟੀ ਦਾ ਦਿ੍ਸ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ,ਨਵੀਂ ਜਿੰਦਲ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਅਸ਼ੋਕ ਗੋਗੀ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ,  ਸੈਲੀ ਧੀਰ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਰਾਜ ਨੋਨਾ, ਸੰਦੀਪ ਮਿੱਤਲ,ਸਿੱੱਬੁ, ਬੰਟੀ ਮੰਘਾਨੀਆ,ਅਰਮਾਨ, ,ਗੁੱਡੂ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਜਦ ਕਿ ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਤੇ ਅਮਰ ਪੀ. ਪੀ. ਬਾਖੂਬੀ ਨਿਭਾ ਰਹੇ ਹਨ।

LEAVE A REPLY

Please enter your comment!
Please enter your name here